ਆਕਾਸ਼, ਗੁਰਦਾਸਪੁਰ : ਅੱਜ ਇਥੇ ਗੁਰੂ ਨਾਨਕ ਪਾਰਕ ਵਿਖੇ ਇਨਕਲਾਬੀ ਨੌਜਵਾਨ ਸਭਾ ਦੀ ਅਗਵਾਈ 'ਚ ਜ਼ਿਲ੍ਹੇ ਭਰ ਦੇ ਨੌਜਵਾਨਾਂ ਨੇ ਫੌਜੀ ਭਰਤੀ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ ਰੈਲੀ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਡੀਸੀ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਉਪਰੰਤ ਆਗੂੁਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸਭਾ ਦੇ ਜ਼ਿਲ੍ਹਾ ਆਗੂ ਮਨਪ੍ਰਰੀਤ ਸਿੰਘ ਭਾਗੋਕਾਵਾਂ, ਅਜੇ ਕੁਮਾਰ ਸੰਘੋਰ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਅਕਤੂਬਰ ਦੇ ਮਹੀਨੇ ਹਰ ਸਾਲ ਸਾਧਾਰਣ ਫੌਜੀ ਭਰਤੀ ਹੁੰਦੀ ਰਹੀ ਹੈ ਪਰ ਅਕਤੂਬਰ 2019 ਤੋਂ ਬਾਅਦ ਕੋਰੋਨਾ ਆਦਿ ਦੇ ਬਹਾਨੇ ਫ਼ੌਜੀ ਭਰਤੀ ਨੂੰ ਰੋਕਿਆ ਹੋਇਆ ਹੈ ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ ਦੀ ਉਮਰ ਤੋਂ ਵਧੇਰੇ ਹੋਣ ਕਾਰਨ ਉਨਾਂ੍ਹ ਸਮੇਤ ਸਾਰੇ ਨੌਜਵਾਨ ਬੇਹਦ ਪੇ੍ਸ਼ਾਨ ਹਨ। ਜਦਕਿ ਜ਼ਿਲ਼੍ਹੇ ਭਰ ਦੇ ਨੌਜਵਾਨ ਹਰ ਰੋਜ਼ ਗਰਾਊਂਡਾਂ 'ਚ ਪੁੱਜ ਕੇ ਭਰਤੀ ਦੀ ਸਰੀਰਕ ਤਿਆਰੀ ਵਿਚ ਜੁਟੇ ਪਏ ਹਨ। ਜ਼ਿਲ੍ਹੇ ਵਿਖੇ ਤਿਬੱੜੀ ਤੇ ਅੰਮਿ੍ਤਸਰ ਵਿਚ ਖਾਸਾ ਕੇਂਦਰਾਂ ਉਪਰ ਫ਼ੌਜੀ ਭਰਤੀ ਹੁੰਦੀ ਰਹੀ ਹੈ। ਆਗੂਆਂ ਕਿਹਾ ਕਿ ਮੋਦੀ ਸਰਕਾਰ ਨੇ 2 ਕਰੋੜ ਹਰ ਸਾਲ ਨੌਕਰੀਆਂ ਦੇਣ ਅਤੇ ਪੰਜਾਬ ਸਰਕਾਰ ਨੇ ਜੋ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਸਦੀ ਪੂਰਤੀ ਕਰਨ ਦੀ ਬਿਜਾਏ ਪੰਜਾਬ 'ਚ ਕੁੱਲ ਹਜ਼ਾਰ ਨੌਜਵਾਨਾਂ ਦੀ ਫੌਜੀ ਭਰਤੀ ਕਰਵਾ ਕੇ ਹੀ ਭੁੱਲਾ ਦਿੱਤਾ ਹੈ। ਇਸ ਮੋਕੇ ਨੌਜਵਾਨਾਂ ਨੂੰ ਸੰਬੋਘਨ ਕਰਦਿਆਂ ਏਕਟੂ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਬੱਖਤਪੁਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਦੇ ਰੱਖਿਆ ਵਿਭਾਗ 'ਚ ਦਖਲ ਦੇ ਪੰਜਾਬ ਅਤੇ ਖਾਸਕਰ ਬਾਰਡਰ ਜ਼ਿਲ਼ਿ੍ਹਆਂ ਦੀ ਜਨਰਲ ਭਰਤੀ ਸ਼ੁਰੂ ਕਰਵਾਈ ਜਾਵੇ। ਇਹ ਵੀ ਮੰਗ ਕੀਤੀ ਜਾਵੇ ਕਿ ਨੌਜਵਾਨਾਂ ਨੂੰ ਉਮਰ ਵਿਚ ਦੋ ਸਾਲ ਦੀ ਛੋਟ ਦਿੱਤੀ ਜਾਵੇ। ਇਸ ਮੌਕੇ ਸਾਬਕਾ ਸੈਨਿਕ, ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਐੱਸਪੀ ਸਿੰਘ ਗੋਸਲ, ਦਲਬੀਰ ਸਿੰਘ,ਜੋਗਿੰਦਰ ਸਿੰਘ ਡੁੱਗਰੀ , ਰਤਨ ਸਿੰਘ ਗੋਸਲ, ਹੌਲਦਾਰ ਗੁਰਮੀਤ ਸਿੰਘ, ਜੋਗਿੰਦਰ ਸਿੰਘ, ਰੁਪਿੰਦਰ ਸਿੰਘ, ਅਭੀ ਸ਼ਰਮਾ, ਅਮਰਜੀਤ, ਰਵੀ ਮਸੀਹ, ਸ਼ਸ਼ੀ ਕੁਮਾਰ, ਨੇ ਦਸਿਆ ਕਿ 4 ਅਕਤੂਬਰ ਨੂੰ ਭਰਵੀਂ ਰੈਲੀ ਕੀਤੀ ਜਾਵੇਗੀ।