ਸੁਖਦੇਵ ਸਿੰਘ, ਬਟਾਲਾ : ਪਿੰਡ ਸਦਾਰੰਗ ਵਿੱਚ ਨਸ਼ੇ ਦਾ ਟੀਕਾ ਲਵਾਉਣ ਕਾਰਨ ਮਨਪ੍ਰੀਤ ਸਿੰਘ (24) ਵਾਸੀ ਦੀ ਮੌਤ ਹੋ ਗਈ। ਥਾਣਾ ਰੰਗੜ ਨੰਗਲ ਦੇ ਮੁਖੀ ਅਵਤਾਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ।

ਮਿ੍ਤਕ ਦੇ ਪਿਤਾ ਸ਼ਵਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਕੰਬਾਈਨ 'ਤੇ ਕੰਮ ਕਰਦਾ ਸੀ। ਸੋਮਵਾਰ ਸ਼ਾਮ ਉਹ ਘਰੋਂ ਕਿਧਰੇ ਚਲਾ ਗਿਆ ਅਤੇ ਰਾਤ ਨੂੰ ਕਰੀਬ ਸਾਢੇ 9 ਵਜੇ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਪਿੰਡ ਦੇ ਬਾਹਰ ਸੜਕ 'ਤੇ ਬੇਸੁੱਧ 'ਚ ਪਿਆ ਹੈ। ਉਹ ਮੌਕੇ 'ਤੇ ਪਹੁੰਚੇ ਪਰ ਮਨਪ੍ਰਰੀਤ ਦੀ ਮੌਤ ਹੋ ਚੁੱਕੀ ਸੀ ਤੇ ਸਰਿੰਜ ਉਸ ਦੇ ਕੋਲ ਪਈ ਸੀ। ਥਾਣਾ ਰੰਗੜ ਨੰਗਲ ਦੇ ਮੁਖੀ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਜਾਂਚ ਅਰੰਭ ਦਿੱਤੀ ਹੈ।