ਆਕਾਸ਼, ਗੁਰਦਾਸਪੁਰ

ਅੱਜ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਗਿਆ, ਜਿਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਸਕੂਲੀ ਬੱਚਿਆਂ ਨੇ ਸਮੂਹ ਗਾਇਨ, ਕਵਿਤਾਵਾਂ ਅਤੇ ਲਘੂ ਨਾਟਕ, ਕੁਦਰਤ ਦੀ ਸੰਭਾਲ ਨਾਲ ਸਬੰਧਤ ਭਾਸ਼ਣ ਪੇਸ਼ ਕੀਤੇ। ਜਿਸ ਵਿੱਚ ਦੱਸਿਆ ਗਿਆ ਕਿ ਕਿਸ ਤਰਾਂ੍ਹ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੁਦਰਤ ਦਾ ਸ਼ੋਸ਼ਣ ਕਰ ਰਿਹਾ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਨਹੀਂ ਹੈ। ਇਸ ਮੌਕੇ ਵਿਸ਼ੇਸ਼ ਹਵਨ ਯੱਗ ਵੀ ਕਰਵਾਇਆ ਗਿਆ ਜਿਸ ਵਿੱਚ ਕੁਦਰਤ ਦੀ ਰੱਖਿਆ ਲਈ ਵਿਸ਼ੇਸ਼ ਮੰਤਰਾਂ ਦਾ ਜਾਪ ਕੀਤਾ ਗਿਆ। ਕਿਉਂਕਿ ਹਵਨ ਯੱਗ ਹਮੇਸ਼ਾ ਵਾਤਾਵਰਨ ਦੀ ਸੁਰੱਖਿਆ ਲਈ ਕੰਮ ਕਰਦਾ ਹੈ।

ਇਸ ਮੌਕੇ ਸਕੂਲ ਦੇ ਪੋ੍.ਰਾਜੀਵ ਭਾਰਤੀ ਨੇ ਸਾਰੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁਦਰਤ ਸਾਡੇ ਸਾਰਿਆਂ ਦੀ ਮਾਂ ਹੈ। ਜਿਸ ਵਿੱਚ ਮਨੁੱਖ ਲਈ ਹਰ ਉਹ ਚੀਜ਼ ਉਪਲਬਧ ਕਰਵਾਈ ਗਈ ਹੈ ਜੋ ਉਸ ਲਈ ਉਪਯੋਗੀ ਹੋਵੇ। ਇਸ ਲਈ ਸਾਡਾ ਸਾਰਿਆਂ ਦਾ ਇਹ ਅੰਤਿਮ ਫਰਜ਼ ਹੈ ਕਿ ਅਸੀਂ ਸਭ ਕੁਝ ਕੁਦਰਤ ਦੇ ਅਨੁਸਾਰ ਕਰੀਏ, ਇਹੀ ਕੁਦਰਤ ਨੂੰ ਸਾਡੇ ਸਾਰਿਆਂ ਦਾ ਸੱਚਾ ਸਮਰਪਣ ਹੋਵੇਗਾ।