ਹਰਜਿੰਦਰ ਸਿੰਘ ਜੱਜ, ਕਾਹਨੂੰਵਾਨ

ਬਚਪਨ ਮਾਤਾ ਗੁਜਰੀ ਵਰਲਡ ਸਕੂਲ ਬਲਵੰਡਾ ਵਿਖੇ ਮਾਤਾ ਗੁਜਰੀ ਸੰਸਥਾ ਦੇ ਚੇਅਰਪਰਸਨ ਸ਼ਮਾ ਸ਼ਰਮਾ ਦੀ ਅਗਵਾਈ ਹੇਠ, ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਪਰਸਨ ਸ਼ਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਰੀਰ ਵਿੱਚ ਦਿਲ ਦੀ ਅਹਿਮੀਅਤ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਦਿਲ ਦੇ ਰੋਗਾਂ ਦੇ ਵਧਦੇ ਹੋਏ ਖਤਰੇ ਅਤੇ ਉਨਾਂ੍ਹ ਤੋਂ ਬਚਾਅ ਦੀ ਜਾਣਕਾਰੀ ਦਿੱਤੀ। ਓਹਨਾਂ ਦਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਜੰਕ ਫੂਡ ਨਾ ਖਾਣ ਦੀ ਸਲਾਹ ਦਿੱਤੀ ਅਤੇ ਤੰਦਰੁਸਤ ਭੋਜਨ ਖਾਣ ਦੀ ਹਿਦਾਇਤ ਦਿੱਤੀ। ਇਸ ਸਮੇਂ ਮਨਿੰਦਰਪਾਲ ਕੌਰ ਨੇ ਵਿੱਦਿਆਰਥੀਆਂ ਨੂੰ ਰੋਜ਼ਾਨਾ ਸੈਰ ਕਰਨ, ਯੋਗਾ ਅਤੇ ਕਸਰਤ ਕਰਨ ਲਈ ਕਿਹਾ। ਸਕੂਲ ਦੇ ਨੰਨ੍ਹੇ ਮੁੰਨੇ ਬਚਿਆ ਨੇ ਯੋਗ ਆਸਣ ਵੀ ਕੀਤੇ। ਇਸ ਸਮੇਂ ਮਨਪ੍ਰਰੀਤ ਕੌਰ, ਕੁਰਨੀਤ ਕੌਰ, ਮਨਜਿੰਦਰ ਕੌਰ ਅਤੇ ਨੇਹਾ ਸ਼ਰਮਾ ਆਦਿ ਹਾਜ਼ਰ ਸਨ।