ਆਕਾਸ਼, ਗੁਰਦਾਸਪੁਰ : ਵਿਸ਼ਵ ਆਈਓਡੀਨ ਡੈਫੀਸ਼ਨਸੀ ਡੀਸਆਰਡਰ ਦਿਵਸ ਮੌਕੇ ਸਿਵਲ ਸਰਜਨ, ਡਾ.ਵਰਿੰਦਰ ਜਗਤ ਨੇ ਵਿਸ਼ਵ ਆਈਓਡੀਨ ਡੈਫੀਸ਼ਨਸੀ ਡੀਸਆਰਡਰ ਦੇ ਪੋਸਟਰ ਪੀ.ਪੀ.ਯੂਨਿਟ ਗੁਰਦਾਸਪੁਰ ਵਿਖੇ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਰ ਸਾਲ 21 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਆਈਓਡੀਨ ਦੀ ਕਮੀ ਹੋਣ ਨਾਲ ਥਾਈਰਾਈਡ ਨਾਮ ਦੀ ਬਿਮਾਰੀ ਹੋ ਜਾਂਦੀ ਹੈ। ਗਰਭਵਤੀ ਮਾਵਾਂ ਦਾ ਗਰਭਪਾਤ ਹੋ ਜਾਂਦਾ ਹੈ, ਜਮਾਦਰੂ ਬੱਚਿਆਂ ਵਿਚ ਨੁਕਸ ਜਿਵੇ ਕਿ ਮੰਦ-ਬੁੱਧੀ, ਬੋਲਾਪਣ, ਗੂੰਗਾਪਣ, ਭੈਗਾਪਣ ਆਦਿ ਆਈਓਡੀਨ ਦੀ ਕਮੀ ਕਰਕੇ ਹੋ ਜਾਂਦੇ ਹਨ। ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਨਹੀ ਹੁੰਦਾ। ਇਸ ਦੀ ਕਮੀ ਨੂੰ ਪੂਰੀ ਕਰਨ ਲਈ ਸਾਨੂੰ ਰੋਜ਼ਾਨਾ ਭੋਜਨ ਵਿਚ ਦੁੱਧ, ਦਹੀ, ਅੰਡਾ, ਮੱਛੀ ਆਦਿ ਦੀ ਵਰਤੋ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਆਈਓਡੀਨ ਲੂਣ ਦੀ ਵਰਤੋ ਕਰਨ ਨਾਲ ਇਸਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚਿਆਂ ਜਾ ਸਕਦਾ। ਬਜ਼ਾਰ ਵਿੱਚੋਂ ਆਈਓਡੀਨ ਨਮਕ ਦਾ ਉਹੀ ਪੈਕਟ ਖ੍ਰੀਦੋ ਜਿਸਦੇ ਪੈਕਟ ਤੇ ਚੜਦੇ ਸੂਰਜ ਦਾ ਨਿਸ਼ਾਨ ਹੋਵੇ। ਨਮਕ ਨੂੰ ਖੁੱਲਾ ਨਹੀ ਰੱਖਣਾ,ਇਸਨੂੰ ਬੰਦ ਡੱਬੇ 'ਚ ਹੀ ਰੱਖਣਾ ਚਾਹੀਦਾ ਹੈ। ਖੁੱਲ੍ਹਾ ਨਮਕ ਰੱਖਣ ਨਾਲ ਇਸ 'ਚ ਆਈਓਡੀਨ ਦੀ ਮਾਤਰਾ ਘੱਟ ਜਾਂਦੀ ਹੈ। ਇਸ ਮੌਕੇ ਡਾ.ਭਾਰਤ ਭੂਸਣ, ਸਹਾਇਕ ਸਿਵਲ ਸਰਜਨ,ਗੁਰਦਾਸਪੁਰ,ਡਾ.ਵਿਜੈ ਕੁਮਾਰ,ਜ਼ਿਲ੍ਹਾ ਪਰਿਵਾਰ ਭਾਲਈ ਅਫਸਰ ਡਾ.ਅਰਵਿੰਦ ਕੁਮਾਰ,ਜ਼ਿਲ੍ਹਾ ਟੀਕਾਕਰਨ ਅਫਸਰ,ਡਾ.ਭਾਵਨਾ ਸ਼ਰਮਾ ਸਕੂਲ ਹੈਲਥ ਅਫਸਰ, ਅਮਰਜੀਤ ਸਿੰਘ ਦਾਲਮ,ਗੁਰਿੰਦਰ ਕੌਰ ਡਿਪਟੀ ਮਾਸ ਮੀਡੀਆ ਅਤੇ ਪੀ.ਪੀ.ਯੂਨਿਟ ਦਾ ਸਮੂਹ ਸਟਾਫ ਹਾਜ਼ਰ ਸਨ।