ਪਵਨ ਤੇ੍ਹਨ, ਬਟਾਲਾ : ਨਾਰਕੋਟਿਕ ਵਿਭਾਗ ਨੂੰ ਸ਼ੁੱਕਰਵਾਰ ਸਵੇਰੇ ਵੱਡੀ ਕਾਮਯਾਬੀ ਹਾਸਲ ਹੋਈ। ਨਾਰਕੋਟਿਕ ਵਿਭਾਗ ਦੇ ਇੰਸਪੈਕਟਰ ਰਾਜਪਾਲ ਸ਼ਰਮਾ ਦੀ ਟੀਮ ਨੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧੀਨ ਪਿੰਡ ਉਦੋਵਾਲੀ 'ਚ ਸੁਖਚੈਨ ਮਸੀਹ, ਪਿਆਰਾ ਮਸੀਹ ਤੋਂ 13 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਖੇਪ ਧਿਆਨਪੁਰ ਦੇ ਰਹਿਣ ਵਾਲੇ ਦੋ ਤਸਕਰ ਮਸੇਰੇ ਭਰਾ ਪ੍ਰਕਾਸ਼ ਉਰਫ ਤੇਲੀ ਤੇ ਸੁਨੀਲ ਤੋਂ ਖਰੀਦੀ ਸੀ। ਅੱਗੇ ਬਟਾਲਾ ਖੇਤਰ 'ਚ ਸਪਲਾਈ ਕਰਨੀ ਸੀ। ਥਾਣਾ ਕੋਟਲੀ ਸੂਰਤ ਮੱਲ੍ਹੀ ਪੁਲਿਸ ਨੇ ਸੁਖਚੈਨ ਮਸੀਹ, ਪਿਆਰਾ ਮਸੀਹ, ਪ੍ਰਕਾਸ਼, ਸੁਨੀਲ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਗਿ੍ਫਤਾਰ ਮੁਲਜ਼ਮ ਸੁਖਚੈਨ ਮਸੀਹ, ਪਿਆਰਾ ਮਸੀਹ ਨੂੰ ਥਾਣਾ ਕੋਟਲੀ ਸੂਰਤ ਮੱਲ੍ਹੀ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ। ਉਥੋਂ ਤਿੰਨ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਦਰਅਸਲ ਨਾਰਕੋਟਿਕਸ ਸੈੱਲ ਬਟਾਲਾ ਨੂੰ ਕਿਸੇ ਖਾਸ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਉਦੋਵਾਲ ਦੇ ਦੋ ਤਸਕਰ ਹੈਰੋਇਨ ਸਪਲਾਈ ਕਰਨ ਦੇ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਹੰੁਚ ਰਹੇ ਹਨ। ਨਾਰਕੋਟਿਕਸ ਵਿਭਾਗ ਨੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸਆਈ ਮਹਿੰਦਰ ਸਿੰਘ, ਏਐੱਸਆਈ ਪਤਰਸ ਮਸੀਹ ਦੇ ਸਹਿਯੋਗ ਨਾਲ ਪਿੰਡ ਉਦੋਵਾਲ ਰਸਤੇ ਵਿਚ ਨਾਕਾ ਲਗਾ ਲਿਆ। ਸ਼ੁੱਕਰਵਾਰ ਤੜਕਸਾਲ ਇਕ ਸ਼ੱਕੀ ਮੋਟਰਸਾਈਕਲ ਸਵਾਰ 2 ਜਾਂਦਿਆਂ ਨੂੰ ਦੇਖਿਆ। ਮੋਟਰਸਾਈਕਲ ਰੋਕਣ ਦਾ ਇਸ਼ਾਰਾ ਦਿੱਤਾ। ਪੁਲਿਸ ਟੀਮ ਨੂੰ ਦੇਖ ਦੇ ਤਸਕਰ ਘਬਰਾਅ ਗਏ। ਪੁਲਿਸ ਨੇ ਮੁਸਤੈਦੀ ਨਾਲ ਉਨ੍ਹਾਂ ਨੂੰ ਫੜ੍ਹ ਲਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਦੇ ਕਬਜ਼ੇ ਤੋਂ 13 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ 'ਚ ਕਬੂਲ ਕੀਤਾ ਕਿ ਇਹ ਹੈਰੋਇਨ ਉਹ ਧਿਆਨਪੁਰ ਦੇ ਰਹਿਣ ਵਾਲਾ ਦੋ ਮਸੇਰੇ ਭਰਾ ਪ੍ਰਕਾਸ਼ ਤੇ ਸੁਨੀਲ ਤੋਂ ਲੈ ਕੇ ਆਏ ਹਨ। ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨ ਪਹਿਲਾ ਕਾਦੀਆਂ ਖੇਤਰ 'ਚ ਨਾਰਕੋਟਿਕਸ ਵਿਭਾਗ ਨੇ ਯੋਗੇਸ਼ ਕੁਮਾਰ, ਮਿੱਠੂ ਤੋਂ 20 ਗ੍ਰਾਮ ਹੈਰੋਇਨ ਅਤੇ ਇਕ ਨਾਜਾਇਜ਼ ਹਥਿਆਰ 32 ਬੋਰ ਦੀ ਪਿਸਤੌਲ ਸਣੇ ਗਿ੍ਫਤਾਰ ਕੀਤਾ ਸੀ। ਜਾਂਚ 'ਚ ਕਬੂਲ ਕੀਤਾ ਸੀ ਕਿ ਇਹ ਖੇਪ ਉਹ ਪਠਾਨਕੋਟ ਤੋਂ ਲੈ ਕੇ ਆਏ ਸਨ।