ਆਕਾਸ਼, ਗੁਰਦਾਸਪੁਰ : ਅਚੀਵਰਜ਼ ਪ੍ਰਰੋਗਰਾਮ-ਸਟੋਰੀਜ਼ ਆਫ ਦਿ ਚੈਂਪੀਅਨਜ਼ ਆਫ ਗੁਰਦਾਸਪੁਰ' ਦੇ 51ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਕਰਨਲ ਅਮਰਜੀਤ ਸਿੰਘ ਭੁੱਲਰ, ਤਹਿਸੀਲ ਹੈੱਡ ਜੀਓਜੀ ਗੁਰਦਾਸਪੁਰ (ਸਾਬਕਾ ਡਿਪਟੀ ਡਾਇਰੈਕਟਰ ਸੈਨਿਕ ਵੈੱਲਫੇਅਰ) ਨੇ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿੰ੍ਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਵੱਲੋਂ ਯੂ-ਟਿਊਬ ਲਾਈਵ ਪ੍ਰਰੋਗਰਾਮ ਜ਼ਰੀਏ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਕਰਨਲ ਭੁੱਲਰ ਨੇ ਕਿਹਾ ਡਿਪਟੀ ਕਮਿਸ਼ਨਰ ਵੱਲੋਂ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰਰੋਗਰਾਮ ਇਕ ਸਫਲ ਉਪਰਾਲਾ ਹੈ, ਜਿਸ ਵਿਚ ਨੌਜਵਾਨ ਲੜਕੇ-ਲੜਕੀਆਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਫ਼ੌਜ ਵਿਚ ਭਰਤੀ ਹੋਣ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਵਿਸਥਾਰ ਵਿਚ ਜਾਣਕਾਰੀ ਦਿੱਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਅਚੀਵਰਜ਼ ਪੋ੍ਗਰਾਮ ਦਾ ਮੁੱਖ ਮੰਤਵ ਗੁਰਦਾਸਪੁਰ ਜ਼ਿਲੇ ਦੇ ਚੈਂਪੀਅਨਾਂ ਨਾਲ ਲੋਕਾਂ ਨੂੰ ਰੂਬਰੂ ਕਰਵਾਉਣਾ ਹੈ ਤੇ ਖਾਸ ਕਰਕੇ ਨੋਜਵਾਨ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਸੰਘਰਸ਼ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਵਿਦਿਆਰਥੀ ਇਨ੍ਹਾਂ ਕੋਲੋਂ ਸੇਧ ਲੈ ਕੇ ਅੱਗੇ ਵੱਧਣ।

ਇਸ ਮੌਕੇ ਪਹਿਲੇ ਅਚੀਵਰਜ਼ ਮਨਜੀਤ ਕੌਰ, ਜੋ ਪਿੰਡ ਅਲੀਵਾਲ, ਗੁਰਦਾਸਪੁਰ ਦੀ ਵਸਨੀਕ ਹੈ, ਨੇ ਦੱਸਿਆ ਕਿ ਉਸ ਨੇ ਸਾਲ 1993 ਵਿਚ ਨੌਵੀਂ ਜਮਾਤ ਤੋਂ ਐਥਲੈਟਿਕਲ ਖੇਡ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਸਕੂਲ ਪੱਧਰ 'ਤੇ ਚਾਰ ਸਾਲ ਸਟੇਟ ਲੈਵਲ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਫਿਰ ਚਾਰ ਸਾਲ ਨੈਸ਼ਨਲ ਪੱਧਰ ਤੇ ਖੇਡਦਿਆਂ ਗੋਲਡ ਤੇ ਕਾਂਸੇ ਦੇ ਤਗਮੇ ਜਿੱਤੇ। ਸਾਲ 1997-98 ਵਿਚ ਆਲ ਇੰਡੀਆਂ ਇੰਟਰਵਰਸਿਟੀ ਅੰਮਿ੍ਤਸਰ ਵਿਖੇ ਬਰਾਊਨ ਮੈਡਲ ਜਿੱਤਿਆ। ਇਸ ਤੋਂ ਬਾਅਦ ਵੈਟਰਨ ਖੇਡਾਂ ਦੀ ਸ਼ੁਰੂਆਤ ਕੀਤੀ ਤੇ ਨੈਸ਼ਨਲ ਖੇਡਾਂ ਵਿਚ ਲਗਾਤਾਰ ਪੰਜ ਗੋਲਡ ਮੈਡਲ ਜਿੱਤੇ। ਸਾਲ 2018 ਏਸ਼ੀਅਨ ਪੈਸੇਫਿਕ ਵੈਟਰਨ ਖੇਡਾਂ ਮਲੇਸ਼ੀਆਂ ਵਿਤ ਸੋਨੇ ਦਾ ਤਗਮਾ ਜਿੱਤਿਆ। ਸਾਲ 2019 ਵਿਚ ਆਸਟਰੇਲੀਆ ਮਾਸਟਰ ਖੇਡਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹੁਣ ਸਰਕਾਰੀ ਹਾਈ ਸਕੂਲ ਤਲਵੰਡੀ ਭਰਥ ਵਿਖੇ ਡੀ.ਪੀ.ਈ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਉਸਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਦਾ ਸ਼ੌਂਕ ਸੀ ਪਰ ਘਰੇਲੂ ਹਾਲਾਤ ਕਾਰਨ ਅੱਗੇ ਨਹੀਂ ਜਾ ਸਕੀ। ਇਸ ਮੌਕੇ ਉਨਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੜਕੀਆਂ ਨੂੰ ਅੱਗੇ ਵੱਧਣ ਲਈ ਲੜਕਿਆਂ ਵਾਂਗ ਬਰਾਬਰ ਮੋਕੇ ਪ੍ਰਦਾਨ ਕਰਨ, ਕਿਉਂਕਿ ਅੱਜ ਹਰ ਖੇਤਰ ਵਿਚ ਲੜਕੀਆਂ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ।

ਡਾ. ਨੀਰਜ ਚੰਦਰ ਅੱਤਰੀ, ਜੋ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਹਨ, ਨੇ ਦੱਸਿਆ ਕਿ ਉਨਾਂ ਦੱਸਵੀਂ ਜਮਾਤ ਲਿਟਲ ਫਲਾਵਰ ਕਾਨਵੈਂਟ ਸਕੂਲ ਗੁਰਦਾਸਪੁਰ ਅਤੇ 12ਵੀਂ ਜਮਾਤ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਪਾਸ ਕੀਤੀ। ਲੁਧਿਆਣਾ ਦੇ ਕ੍ਰਿਸ਼ੀਚਅਨ ਮੈਡੀਕਲ ਐਂਡ ਡੈਂਟਲ ਕਾਲਜ ਤੋਂ ਬੀ.ਡੀ.ਐਸ ਕੀਤੀ। ਉਪਰੰਤ ਪੀ.ਐਮ.ਈ.ਟੀ ਵਿਚੋਂ ਸੂਬੇ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਅਤੇ ਪੋਸਟ ਗਰੈਜੂਏਸ਼ਨ/ ਐਮ.ਡੀ.ਐਸ ਕੀਤੀ। ਹੁਣ ਆਪਣੇ ਸੈਂਟਰ ਐਨ.ਐਸ ਡੈਂਟਲ ਐਂਡ ਮੈਕਸੀਲੋਫਿਸ਼ੀਅਲ ਸਰਜਰੀ ਸੈਂਟਰ ਗੁਰਦਾਸਪੁਰ ਅਤੇ ਐਨ.ਐਸ ਡੈਂਟਲ ਐਂਡ ਮੈਕਸੀਲੋਫਿਸ਼ੀਅਲ ਯੂਨਿਟ ਮਾਡਰਲ ਮਲਟੀ ਸਪੈਸ਼ਲਿਟੀ ਹਸਪਤਾਲ, ਹੁਸ਼ਿਆਰਪੁਰ ਚਲਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਹਮੇਸ਼ਾ ਹਾਂ ਪੱਖੀ

ਅਚੀਵਰਜ਼ ਪੋ੍ਗਰਾਮ ਦੇ ਆਖੀਰ ਵਿਚ ਜ਼ੂਮ ਲਾਈਵ ਪੋ੍ਗਰਾਮ ਦੌਰਾਨ ਵਿਦਿਆਰਥੀਆਂ ਤੇ ਜ਼ਿਲ੍ਹਾ ਵਾਸੀਆਂ ਵੱਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।