ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਪਿੰਡ ਭੋਜਰਾਜ ਵਿਖੇ ਪਿੰਡ ਖਿਡਾਰੀ ਨੌਜਵਾਨਾਂ ਵੱਲੋਂ ਕਰਵਾਇਆ ਗਿਆ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਛੋਟੇਪੁਰ ਦੀ ਟੀਮ ਨੂੰ ਹਰਾ ਕੇ ਪਿੰਡ ਭੰਡਾਲ ਦੀ ਟੀਮ ਨੇ ਜਿੱਤਿਆ। ਇਸ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਵਿੱਚ ਇਲਾਕੇ ਦੇ ਪਿੰਡ ਬਾਗੌਵਾਣੀ, ਨਾਨੋਹਾਰਨੀ, ਦੂਲਾਨੰਗਲ, ਸਹਾਰੀ, ਧਾਰੀਵਾਲ, ਛੋਟੇਪੁਰ ,ਭੰਡਾਲ, ਕਲਾਨੌਰ, ਅਵਾਨ ,ਕੋਟ ਸੰਤੋਖ ਰਾਏ, ਵਡਾਲਾ ਬਾਂਗਰ, ਭਾਗੋਵਾਲ ਆਦਿ ਪਿੰਡਾਂ ਦੀਆਂ 18 ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦੇ ਲੀਗ ਮੈਚਾਂ ਤੋਂ ਬਾਅਦ ਫਾਈਨਲ ਦਾ ਮੁਕਾਬਲਾ ਪਿੰਡ ਭੰਡਾਲ ਅਤੇ ਛੋਟੇਪੁਰ ਦੀਆਂ ਟੀਮਾਂ ਦਰਮਿਆਨ ਹੋਏ ਫੱਸਵੇ ਮੁਕਾਬਲੇ ਵਿਚ ਜਿਸ ਵਿੱਚ ਭੰਡਾਲ ਦੀ ਟੀਮ 6 ਅੰਕਾਂ ਨਾਲ ਜੇਤੂ ਰਹੀ । ਇਸ ਕਿ੍ਕਟ ਟੂਰਨਾਮੈਂਟ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸਰਪੰਚ ਜਗਜੀਤ ਸਿੰਘ ਚੌਹਾਨ, ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਸਤਪਾਲ ਸਿੰਘ, ਜਵਾਨ ਤੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜਿਨ੍ਹਾਂ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਖੇਡ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਲੇਬਾਜ਼ ਅਤੇ ਗੇਂਦਬਾਜ਼ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਬੁਲਾਰਿਆਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਹਲਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਣ ਲਈ ਸਪੋਰਟਸ ਦਾ ਸਾਮਾਨ ਅਤੇ ਹੋਰ ਸਹੂਲਤਾਂ ਰੰਧਾਵਾ ਵੱਲੋਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਗ੍ਰਾਮ ਪੰਚਾਇਤ ਭੋਜਰਾਰ ਵੱਲੋਂ ਕਿ੍ਕਟ ਕਲੱਬ ਨੂੰ 5100 ਰੁਪਏ ਦਾ ਚੈੱਕ ਭੇਟ ਕੀਤਾ। ਇਸ ਸਮੇਂ ਹਰਮੀਤ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਘੁੰਮਣ, ਮੰਗਲ ਸਿੰਘ, ਮੰਗਲ ਸਿੰਘ, ਸੂਬੇਦਾਰ ਬਲਜੀਤ ਸਿੰਘ, ਬੱਬੀ ਅਟਾਰੀ, ਮੁੱਖਾ ਮਸੀਹ ਮਸਾਣੇ, ਗੁਰਪ੍ਰਰੀਤ ਸਿੰਘ, ਹਰਭਜਨ ਸਿੰਘ , ਹਰਦੀਪ ਸਿੰਘ ਕਾਹਲੋਂ, ਗੁਰਪ੍ਰਰੀਤ ਸਿੰਘ ਪੰਚ, ਖਜਾਨ ਚੰਦ, ਨਿਰਮਲ ਚੰਦ, ਬਲਦੇਵ ਸਿੰਘ, ਜਗਤਾਰ ਸਿੰਘ, ਅਮਰੀਕ ਸਿੰਘ ਵੀ ਹਾਜ਼ਰ ਸਨ।