ਪਵਨ ਤੇ੍ਹਨ, ਬਟਾਲਾ

ਬਟਾਲਾ ਸ਼ਹਿਰ ਦੀ ਤਰਸਯੋਗ ਹਾਲਤ ਦੇ ਚਰਚੇ ਜਦ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਚਮਕੀ ਕਿ ਉਨ੍ਹਾਂ ਦੀ ਗੂੰਝ ਉੱਚੀਆਂ ਕੁਰਸੀਆਂ ਤੇ ਬਿਰਾਜਮਾਨ ਅਧਿਕਾਰੀਆਂ ਤੱਕ ਪਹੁੰਚੀ ਜਿਸ ਦੀ ਬਦੋਲਤ ਅੱਜ ਸ਼ਹਿਰ ਦੀ ਦੂਰਦਸ਼ਾ ਦੇਖਣ ਲਈ ਸੀਵਰੇਜ ਬੋਰਡ ਦੇ ਸੀਈਓ ਆਈਏਐੱਸ ਅਜੋਏ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿੱਥੇ ਕਿ ਲੰਮੇ ਸਮੇਂ ਤੋਂ ਲੋਕਾਂ ਦੀਆਂ ਨਜ਼ਰਾਂ 'ਚੋਂ ਗਾਇਬ ਹੋਏ ਬਟਾਲਾ ਦੇ ਸਾਬਕਾ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਨ੍ਹਾਂ ਦੇ ਨਾਲ-ਨਾਲ ਪੈਦਲ ਚੱਲਦੇ ਦੇਖੇ ਗਏ। ਜਿੱਥੇ ਦੇ ਲੋਕਾਂ ਨੇ ਉਨ੍ਹਾਂ ਆੜੇ ਹੱਥੀ ਲਿਆ ਤੇ ਉਨ੍ਹਾਂ ਦੇ ਮੂੰਹ ਤੇ ਲੋਕਾਂ ਨੇ ਸੇਖੜੀ ਦਾ ਪਿਟ ਸਿਆਪਾ ਕੀਤਾ। ਇੱਥੇ ਹੀ ਬੱਸ ਨਹੀਂ ਕਈ ਥਾਈ ਤਾਂ ਅੌਰਤਾਂ ਨੇ ਉਨ੍ਹਾਂ ਨੂੰ ਬਹੁਤ ਭਲਾ ਬੁਰਾ ਵੀ ਕਿਹਾ ਪਰ ਸੇਖੜੀ ਲੋਕਾਂ ਦੀਆਂ ਗੱਲ ਚੁਪਚਾਪ ਸੁਣਦੇ ਹੋਏ ਅਖ਼ੀਰ ਤੱਕ ਕਾਫਲੇ ਦੇ ਨਾਲ ਹੀ ਰਹੇ। ਉੱਥੇ ਹੀ ਕਾਫਲੇ ਦੇ ਨਾਲ ਇੰਜੀਨੀਅਰ ਚੀਫ ਜੇਕੇ ਗੋਇਲ ਤੇ ਸੀਵਰੇਜ ਬੋਰਡ ਦੇ ਐਕਸੀਅਨ ਸੁਰਿੰਦਰ ਰੰਗਾਂ ਤੇ ਐੱਸਡੀਓ ਸੀਵਰੇਜ ਬੋਰਡ ਹਰਪ੍ਰੀਤ ਸਿੰਘ ਵੀ ਅਖੀਰ ਤੱਕ ਪੈਦਲ ਉਨ੍ਹਾਂ ਦੇ ਨਾਲ ਰਹੇ। ਇਸ ਦੌਰਾਨ ਲੋਕ ਇਨਸਾਫ ਪਾਰਟੀ ਦੇ ਬਟਾਲਾ ਪ੍ਧਾਨ ਵਿਜੇ ਤੇ੍ਹਨ ਨੇ ਵੀ ਲੋਕਾਂ ਦੇ ਹੱਕ ਵਿਚ ਚਟਾਨ ਵਾਂਗ ਖੜੇ ਰਹੇ ਤੇ ਸੀਈਓ ਦੇ ਨਾਲ ਹੀ ਲੋਕਾਂ ਦੀਆਂ ਤਕਲੀਫਾਂ ਸੁਨਣ ਲਈ ਪੈਦਲ ਚਲਦੇ ਰਹੇ ਜਿੱਥੇ ਕਿ ਉਨ੍ਹਾਂ ਨੇ ਅਸ਼ਵਨੀ ਸੇਖੜੀ ਨੂੰ ਖਰੀਆ-ਖਰੀਆ ਸੁਣਾਈਆਂ। ਜਿਸ ਤੇ ਸੇਖੜੀ ਮੋਨ ਰਹੇ। ਇਸ ਮੌਕੇ ਬੋਲਦਿਆਂ ਸੀਵਰੇਜ ਬੋਰਡ ਦੇ ਸੀਈਓ ਆਈਏਐੱਸ ਅਜੋਏ ਸ਼ਰਮਾ ਨੇ ਪ੍ੈਸ ਨੂੰ ਦੱਸਿਆ ਕਿ ਬਟਾਲਾ ਨੂੰ ਅੰਮਿ੍ਤ ਸਕੀਮ ਤਹਿਤ 127.99 ਕਰੋੜ ਰੁਪਏ ਦਿੱਤੇ ਗਏ ਹਨ ਜਿਸ ਨਾਲ ਸ਼ਹਿਰ ਦੀ ਸੀਵਰੇਜ ਪ੍ਣਾਲੀ ਵਿਚ ਬਹੁਤ ਸੁਧਾਰ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਜਿੱਥੇ ਵੀ ਨਵਾ ਸੀਵਰੇਜ ਬਨਣਾ ਹੈ ਉਸ ਦੇ ਠੇਕੇ 10 ਤੋਂ 20 ਦਿਨ ਤੱਕ ਦੇ ਦਿੱਤੇ ਜਾਣਗੇ ਤੇ ਜਲਦ ਹੀ ਬਟਾਲਾ ਦਾ ਸਾਰਾ ਸੀਵਰੇਜ ਸਿਸਟਮ ਠੀਕ ਹੋ ਜਾਵੇਗਾ।