ਲਖਬੀਰ ਖੁੰਡਾ,ਧਾਰੀਵਾਲ

ਪਿੰਡ ਫੱਜੂਪੁਰ ਵਿਖੇ ਸਰਪੰਚ ਬਲਵਿੰਦਰ ਟਾਕ ਦੇ ਪ੍ਰਬੰਧਾਂ ਹੇਠ ਡੀਪ ਹੋਲਡਰਾਂ ਰਾਹੀ ਲਗਭਗ 550 ਲਾਭਪਾਤਰੀਆਂ ਨੂੰ ਸਸਤੀ ਕਣਕ ਵੰਡੀ ਗਈ। ਇਸ ਮੌਕੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ (ਮਨ੍ਹੀ ਗਿੱਲ) ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਚੇਅਰਮੈਨ ਕੰਵਰਪ੍ਰਤਾਪ ਸਿੰਘ ਗਿੱਲ ਅਤੇ ਨੌਜਵਾਨ ਸਰਪੰਚ ਬਲਵਿੰਦਰ ਟਾਕ ਨੇ ਸਾਂਝੇ ਤੌਰ ਤੇ ਕਿਹਾ ਕਿ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਦੀ ਸਮੁੱਚੀ ਅਗਵਾਈ ਹੇਠ ਲੋਕ ਭਲਾਈ ਯੋਜਨਾਵਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਦੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਲਾਭਪਾਤਰੀ ਨੂੰ ਉਸ ਦੇ ਹੱਕ ਤੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ। ਸਰਪੰਚ ਬਲਵਿੰਦਰ ਟਾਕ ਨੇ ਕਿਹਾ ਕਿ 55 ਲੋੜਵੰਦ ਪਰਿਵਾਰਾਂ ਦੇ ਨਵੇਂ ਰਾਸ਼ਨ ਕਾਰਡ ਬਣਾਏ ਗਏ ਅਤੇ ਹੋਰ ਵੀ ਲੋੜਵੰਦ ਰਹਿੰਦੇ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਏ ਜਾਣਗੇ । ਇਸ ਮੌਕੇ ਸੀਨੀਅਰ ਕਾਂਗਰਸ ਆਗੂ ਕੇਵਲ ਕਿਸ਼ਨ ਟਾਕ, ਮੈਂਬਰ ਪੰਚਾਇਤ ਸਾਂਈ ਦਾਸ, ਸੁਮਨ ਜੰਬਾ, ਚੰਦ ਰਾਣੀ, ਪੂਜਾ ਰਾਣੀ, ਦਰਸ਼ਨਾਂ ਕੋਰ, ਬਲਜੀਤ ਕੋਰ, ਪਵਨ ਕੁਮਾਰ, ਕੁਲਦੀਪ ਜੱਜ, ਹਰਜਿੰਦਰ ਸਿੰਘ, ਨਰੇਸ਼ ਕੁਮਾਰ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।