ਹਰਜੀਤ ਸਿੰਘ ਬਿਜਲੀਵਾਲ, ਨਿੱਕੇ ਘੁੰਮਣ

ਅਸੀਂ ਨਹੀਂ ਬੋਲਣਾ ਸਾਡੇ ਕੰਮ ਬੋਲਣਗੇ, ਜਿਸ ਕਰਕੇ ਲੋਕ ਸਾਡੇ ਨਾਲ ਹਨ, ਇਸ ਵਾਰ ਵੀ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੀ ਫਤਵਾ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਿੰਡ ਬੂਲੇਵਾਲ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਕਰੋੜਾਂ ਰੁਪਏ ਖਰਚ ਕੇ ਕਾਇਆ ਕਲਪ ਕੀਤੀ ਹੈ ਤੇ ਵਿਕਾਸ ਪੱਖ ਤੋਂ ਪਿੰਡਾਂ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ। ਉਹਨਾਂ ਕਿਹਾ ਕਿ ਫਿਰ ਵੀ ਜੇਕਰ ਕੋਈ ਕਸਰ ਬਾਕੀ ਹੈ ਤਾਂ ਇਸ ਵਾਰ ਉਸ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਸਵਿੰਦਰ ਸਿੰਘ, ਜੇਮਜ਼ ਮਸੀਹ ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ, ਦਵਿੰਦਰ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਰੰਧਾਵਾ, ਭੁਪਿੰਦਰਜੀਤ ਸਿੰਘ ਰੰਧਾਵਾ, ਕੁੰਨਣ ਸਿੰਘ, ਪਰਮਿੰਦਰ ਸਿੰਘ ਧਾਲੀਵਾਲ, ਬਲਜੀਤ ਸਿੰਘ, ਹਰਮਨਜੀਤ ਸਿੰਘ ਰੰਧਾਵਾ, ਉਦੇਵੀਰ ਸਿੰਘ ਰੰਧਾਵਾ, ਰਣਜੀਤ ਸਿੰਘ ਰੰਧਾਵਾ, ਰਵਿੰਦਰਪਾਲ ਸਿੰਘ, ਨਰਿੰਦਰ ਕੌਰ, ਗੁਰਦਿਆਲ ਸਿੰਘ, ਐਡਵੋਕੇਟ ਪ੍ਰਵੀਨ ਭੱਟੀ, ਜਗੀਰ ਸਿੰਘ, ਰੁਪਿੰਦਰ ਸਿੰਘ ਨੰਬਰਦਾਰ, ਹਰਦੇਵ ਸਿੰਘ ਰੰਧਾਵਾ, ਜਸਬੀਰ ਸਿੰਘ ਰੰਧਾਵਾ, ਬਲਬੀਰ ਸਿੰਘ, ਹਰਬਿੰਦਰ ਸਿੰਘ ਮਿੱਠਾ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਤਰਸੇਮ ਮਸੀਹ, ਸ਼ੁਕਰ ਮਸੀਹ, ਗੁਲਜ਼ਾਰ ਮਸੀਹ, ਦਲਬੀਰ ਸਿੰਘ, ਨੱਥਾ ਸਿੰਘ ਆਦਿ ਹਾਜ਼ਰ ਸਨ।