ਆਕਾਸ਼, ਗੁਰਦਾਸਪੁਰ

ਸਰਕਾਰੀ ਕਾਲਜ, ਗੁਰਦਾਸਪੁਰ ਵਿੱਚ ਤਾਇਨਾਤ ਅੰਗਰੇਜ਼ੀ ਦੀ ਪੋ੍ਫੈਸਰ ਚੇਤਨਾ ਬਜਾਜ ਦੇ ਸੇਵਾ ਮੁਕਤ ਹੋਣ ਮੌਕੇ ਕਾਲਜ ਸਟਾਫ਼ ਵੱਲੋਂ ਉਨਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ । ਕਾਲਜ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਪੋ੍ .ਚੇਤਨਾ ਬਜਾਜ ਵੱਲੋਂ ਆਪਣੇ ਕਾਰਜ ਕਾਲ ਦੌਰਾਨ ਦਿੱਤੀਆਂ ਗਈਆਂ ਬੇਦਾਗ਼ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ । ਕਾਲਜ ਦੇ ਪਿੰ੍ਸੀਪਲ ਗੁਰਿੰਦਰ ਸਿੰਘ ਕਲਸੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰਦਾਸਪੁਰ ਦੇ ਸਰਕਾਰੀ ਕਾਲਜ ਵਿੱਚ ਪੋ੍. ਚੇਤਨਾ ਬਜਾਜ ਨੇ ਕਰੀਬ 8 ਸਾਲ ਸੇਵਾਵਾਂ ਦਿੱਤੀਆਂ। ਪੋ੍ .ਚੇਤਨਾ ਬਜਾਜ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਆਪਣੇ ਅਧਿਆਪਨ ਦੇ ਕਾਰਜ ਕਾਲ ਦੌਰਾਨ ਉਨਾਂ ਗੁਰਦਾਸਪੁਰ ਤੋਂ ਪਹਿਲਾਂ ਜੀਰਾ, ਪੱਟੀ, ਤਰਨਤਾਰਨ ਅਤੇ ਤਲਵਾੜਾ ਦੇ ਸਰਕਾਰੀ ਕਾਲਜਾਂ ਵਿੱਚ ਵੀ ਸੇਵਾਵਾਂ ਨਿਭਾਈਆਂ ਪਰ ਗੁਰਦਾਸਪੁਰ ਵਿੱਚ ਬਿਤਾਏ ਅੱਠ ਸਾਲ ਉਨਾਂ ਦੇ ਜੀਵਨ ਕਾਲ ਦੇ ਅਨਮੋਲ ਪਲ ਬਣ ਗਏ।