ਹਰਜਿੰਦਰ ਸਿੰਘ ਖਹਿਰਾ, ਫ਼ਤਹਿਗੜ੍ਹ ਚੁੜੀਆਂ : ਸਥਾਨਕ ਵਾਰਡ ਨੰਬਰ 8 ਕਿਲ੍ਹਾ ਕਾਲੋਨੀ ਵਿਖੇ ਗਲੀਆਂ 'ਚ ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਯੂਥ ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ ਅਤੇ ਕਾਂਗਰਸੀ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ।

ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦਵਿੰਦਰਪਾਲ ਸਿੰਘ ਮੱਘਾ ਨੇ ਕਿਹਾ ਕਿ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਸ਼ਹਿਰ 'ਚ ਵਿਕਾਸ ਦੇ ਕੰਮ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਗਲੀਆਂ 'ਚ ਇੰਟਰਲਾਕ ਟਾਈਲਾਂ ਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਵਾਰਡ ਨੰਬਰ 8 ਦੀਆਂ ਗਲੀਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਗਲੀ 'ਚ ਪੈਂਦੀਆਂ ਨਾਲੀਆਂ ਨੂੰ ਬੰਦ ਕਰ ਕੇ ਉਨ੍ਹਾਂ 'ਚ ਵੱਡੇ ਪਾਈਪ ਵਿਛਾਏ ਜਾ ਰਹੇ ਹਨ ਤਾਂ ਕਿਸੇ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ ਤੇ ਵਾਰਡ ਦੇ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਲਾਲੀ, ਸੁਰੇਸ਼ ਬੱਬਲੂ, ਰਜਿੰਦਰ ਸਿੰਘ ਬਿੰਦੂ, ਸੁਨੀਲ ਮਸੀਹ, ਸੁਰਿੰਦਰ ਪਾਂਧੀ, ਮਾ. ਰਾਜ ਕੁਮਾਰ, ਹਰਦੀਪ ਸਿੰਘ ਠੇਕੇਦਾਰ ਹਾਜ਼ਰ ਸਨ।