ਤਾਰਿਕ ਅਹਿਮਦ/ਦਵਿੰਦਰ ਸਿੰਘ ਕਾਹਲੋਂ, ਕਾਦੀਆਂ : ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਭਾਰਤ ਚੋਣ ਕਮਿਸ਼ਨ ਤੇ ਡੀਸੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ। ਸਕੂਲ ਦੇ ਪਿ੍ਰੰ. ਸ਼ਾਲਿਨੀ ਦੱਤਾ ਨੇ ਵੋਟਰ ਦਿਵਸ ਦੇ ਸਬੰਧ 'ਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਸਮਾਗਮ 'ਚ 12ਵੀਂ ਜਮਾਤ ਦੀ ਪ੍ਰਰਾਚਲ ਨੇ ਵੋਟਰ ਦਿਵਸ ਦੇ ਸਬੰਧ ਭਾਸ਼ਣ ਪੇਸ਼ ਕੀਤਾ ਅਤੇ 12ਵੀਂ ਕਾਮਰਸ ਦੀ ਸੁਮਨ ਜੰਬਾ ਅਤੇ ਉਸ ਦੀਆਂ ਸਾਥਣਾਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਨੌਵੀਂ ਦੇ ਵਿਦਿਆਰਥੀ ਅਭੀ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹਾਜ਼ਰ ਪਤਵੰਤੇ ਸੱਜਣਾਂ ਨੇ ਵੋਟ ਦੀ ਸੁਰਵਤੋ ਦਾ ਪ੍ਰਣ ਲਿਆ। ਇਸ ਸਮਾਗਮ ਦੌਰਾਨ ਅਮਰਜੀਤ ਸਿੰਘ ਤਹਿਸੀਲਦਾਰ, ਰਣਜੀਤ ਸਿੰਘ ਬੁੱਟਰ ਅਤੇ ਰਾਜਵਿੰਦਰ ਕੌਰ ਨੇ ਬੱਚਿਆਂ ਨੂੰ ਸਹੀ ਮੱਤਦਾਨ ਸਬੰਧੀ ਪੇ੍ਰਿਆ। ਇਸ ਮੌਕੇ ਵਾਇਸ ਪਿ੍ਰੰ. ਪਰਮਿੰਦਰ ਕੌਰ, ਹੈੱਡਮਾਸਟਰ ਪਰਮਜੀਤ ਸਿੰਘ ਅਤੇ ਸਮੁਹ ਸਟਾਫ ਮੈਂਬਰ ਹਾਜ਼ਰ ਸਨ।