ਰਜਿੰਦਰ ਸਿੰਘ ਗਾਲੋਵਾਲ, ਸ੍ਰੀ ਹਰਗੋਬਿੰਦੁਪਰ

ਵਾਲਮੀਕ ਮਜ਼੍ਹਬੀ ਸਿੱਖ ਮੋਰਚੇ ਦੀ ਮੀਟਿੰਗ ਸਰਕਲ ਪ੍ਰਧਾਨ ਰਣਜੀਤ ਸਿੰਘ ਦਕੋਹਾ ਦੀ ਪ੍ਰਧਾਨਗੀ ਹੇਠ ਦਕੋਹਾ ਵਿਖੇ ਹੋਈ। ਜਿਸ ਵਿੱਚ ਕੁਝ ਦਿਨ ਪਹਿਲਾਂ ਨਵਤੇਜ ਸਿੰਘ ਗੱਗੂ ਨੂੰ ਪੁਲਿਸ ਵੱਲੋਂ ਗਿ੍ਫਤਾਰ ਕਰਨ ਅਤੇ ਉਸ ਦੇ ਸਟਾਫ ਨਾਲ ਕੀਤੀ ਧੱਕੇਸ਼ਾਹੀ ਅਤੇ ਦਰਜ ਕੀਤੇ ਮਾਮਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਹਸਪਤਾਲ ਦੇ ਅੰਦਰ ਵੜ ਕੇ ਸਟਾਫ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਨਵਤੇਜ ਸਿੰਘ ਗੱਗੂ ਨੂੰ ਗਿ੍ਫਤਾਰ ਕਰਨਾ ਨਿੰਦਨਯੋਗ ਘਟਨਾ ਹੈ, ਜਿਸ ਦੀ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ। ਇਸ ਮੌਕੇ ਬੋਲਦਿਆਂ ਆਪ ਆਗੂ ਗੁਰਨਾਮ ਸਿੰਘ ਗਿੱਲ ਦਕੋਹਾ ਨੇ ਕਿਹਾ ਕਿ ਨਵਤੇਜ ਸਿੰਘ ਗੱਗੂ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਜੋ ਕਿ ਲੋੜਵੰਦ ਲੋਕਾਂ ਫ੍ਰੀ ਇਲਾਜ ਕਰਵਾ ਰਹੀ ਹੈ ਹਸਪਤਾਲ ਦੇ ਅੰਦਰ ਵੜ ਕੇ ਸਟਾਫ ਨਾਲ ਇਹੋ ਜਿਹਾ ਵਤੀਰਾ ਕਰਨਾ ਬੇਹੱਦ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਇਹ ਸਮਾਜ ਸੇਵੀ ਇਨਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਜੋ ਦਿਨ ਰਾਤ ਮਰੀਜਾਂ ਦੀ ਸਾਂਭ ਸੰਭਾਲ ਕਰ ਰਹੇ ਹਨ ਤਾਂ ਆਮ ਲੋਕਾਂ ਨਾਲ ਕਿਹੋ ਜਿਹਾ ਪੇਸ਼ ਆਉਂਦੀ ਹੋਵੇਗੀ। ਇਸ ਮੌਕੇ ਆਗੂਆਂ ਨੇ ਬੋਲਦੇ ਕਿਹਾ ਕਿ ਜੇਕਰ ਪੁਲਿਸ ਨੇ ਆਪਣੀ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵੱਲੋਂ ਜਥੇਬੰਦੀ ਨਾਲ ਮਿਲ ਕੇ ਐੱਸਐੱਸਪੀ ਦਫਤਰ ਬਟਾਲਾ ਦਾ ਿਘਰਾਓ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਅੰਦਰ ਪੁਲਿਸ ਖ਼ਿਲਾਫ਼ ਧਰਨੇ ਦਿੱਤੇ ਜਾਣਗੇ। ਇਸ ਮੌਕੇ ਸਮਾਜ ਸੇਵੀ ਨਿਰਵੈਰ ਸਿੰਘ ਟਰਾਂਸਪੋਰਟਰ ਸੁਤਿੰਦਰ ਸਿੰਘ, ਠੇਕੇਦਾਰ ਤਰਸੇਮ ਸਿੰਘ, ਗੁਰਪ੍ਰਰੀਤ ਸਿੰਘ ਗਿੱਲ, ਬਾਬਾ ਜਗੀਰ ਸਿੰਘ, ਸਰਬਜੀਤ ਸਿੰਘ ਫੌਜੀ, ਕਸ਼ਮੀਰ ਸਿੰਘ, ਕਲਦੀਪ ਸਿੰਘ ਨਾਹਰ, ਪ੍ਰਭਜੋਤ ਸਿੰਘ, ਰੂਬੀ, ਬੱਬੂ, ਸੋਨੂੰ ਸਿੰਘ ਆਦਿ ਹਾਜ਼ਰ ਸਨ।