ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਬੀਐੱਸਐਫ ਦੀ 12 ਤੇ 10 ਬਟਾਲੀਅਨਾਂ ਦੇ ਹੈੱਡ ਕੁਆਰਟਰ ਸ਼ਿਕਾਰ ਮਾਛੀਆਂ ਵਿਖੇ ਕਮਾਂਡੈਂਟ ਦਿਲਬਾਗ ਸਿੰਘ ਤੇ ਕਮਾਂਡੈਂਟ ਵਰਿੰਦਰ ਵਾਜਪਾਈ ਦੀ ਅਗਵਾਈ ਹੇਠ ਵਿਸ਼ਵਕਰਮਾ ਪੂਜਨ ਦਿਵਸ ਮਨਾਇਆ ਗਿਆ। ਇਸ ਮੌਕੇ ਸਿ੍ਸ਼ਟੀ ਦੇ ਰਚੇਤਾ ਬਾਬਾ ਵਿਸਵਕਰਮਾ ਦੇ ਦਿਹਾੜੇ ਮੌਕੇ ਕਮਾਂਡੈਂਟ ਦਿਲਬਾਗ ਸਿੰਘ ਵੱਲੋਂ ਬੀ ਐੱਸਐਫ ਦੇ ਅਫਸਰਾਂ ਤੇ ਜਵਾਨਾਂ ਸਮੇਤ ਹਵਨ ਯੱਗ ਕੀਤਾ ਗਿਆ ਤੇ ਵਿਸ਼ਵਕਰਮਾ ਦੀ ਪੂਜਾ ਕੀਤੀ। ਇਸ ਤੋਂ ਬਾਅਦ ਕਮਾਂਡੈਂਟ ਵੱਲੋਂ ਬੀਐੱਸਐਫ ਦੇ ਐੱਮਟੀ 'ਚ ਗੱਡੀਆਂ ਤੇ ਹਥਿਆਰਾਂ ਨੂੰ ਤਿਲਕ ਲਗਾਏ ਗਏ। ਇਸ ਉਪਰੰਤ ਹਵਨ ਯੱਗ ਤੇ ਭੰਡਾਰੇ ਵੀ ਲਗਾਏ ਗਏ। ਇਸ ਮੌਕੇ ਬੀਐੱਸਐਫ ਦੀ 12 ਬਟਾਲੀਅਨਾਂ ਦੇ ਟੂਆਈਸੀ ਅਰੁਣ ਪਾਸਵਾਨ, ਟੂਆਈਸੀ ਨਗਿੰਦਰਪਾਲ ਸਿੰਘ ਨੇਗੀ, ਵਿਨੇ ਕੁਮਾਰ, ਡਿਪਟੀ ਕਮਾਂਡੈਂਟ ਅਸਰ ਸਿੰਘ ਸੈਣੀ ਇਸ ਤੋਂ ਇਲਾਵਾ 10 ਬਟਾਲੀਅਨ ਦੇ ਟੂਆਈਸੀ ਹਰਵਿੰਦਰ ਸਿੰਘ ਗਿੱਲ, ਡਿਪਟੀ ਕਮਾਂਡੈਂਟ ਸੰਜੀਵ ਕਾਲੜਾ, ਆਰਐੱਸ ਯਾਦਵ, ਰਾਜ ਕੁਮਾਰ ਤੋਂ ਇਲਾਵਾ ਬੀਐੱਸਐਫ ਦੇ ਜਵਾਨ ਤੇ ਅਫਸਰ ਮੌਜੂਦ ਸਨ।