ਤਾਰਿਕ ਅਹਿਮਦ, ਕਾਦੀਆਂ

ਸਥਾਨਕ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗੀਤ ਲੋਕ ਨਾਚ ਐਕਸ਼ਨ ਸਾਂਗ ਪੇਸ਼ ਕੀਤੇ। ਸਕੂਲੀ ਵਿਦਿਆਰਥਣਾਂ ਨੇ ਗਿੱਧੇ ਦੇ ਨਾਲ ਨਾਲ ਆਏ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਅਧਿਆਪਕਾ ਵਿਦਿਆਰਥਣਾਂ ਅਤੇ ਆਏ ਮਹਿਮਾਨਾਂ ਨੇ ਕਿੱਕਲੀ ਅਤੇ ਗਿੱਧਾ ਪਾ ਕੇ ਮਾਨਸਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਸਕੂਲ ਪਿੰ੍ਸੀਪਲ ਮਮਤਾ ਡੋਗਰਾ ਨੇ ਇਸ ਪੋ੍ਗਰਾਮ ਲਈ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਸਕੂਲ ਦਾ ਸਮੂਹ ਸਟਾਫ ਸੁਨੀਤਾ, ਕਪੂਰ, ਸ਼ਮਾਂ੍ਹ ਮਹਾਜਨ, ਰੇਨੁਕਾ, ਰੰਜੂ ਸ਼ਰਮਾ, ਅੰਜਲੀ, ਨੀਤੀ ਬੇਦੀ, ਰਵੀਨਾ, ਪਿੰਕੀ, ਹਰਜਿੰਦਰ ਮੌਜੂਦ ਸੀ।