ਜੋਰਾਵਰ ਭਾਟੀਆ, ਨਰੋਟ ਜੈਮਲ ਸਿੰਘ

ਕਸਬਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਸਿਉਂਟੀ ਦੇ ਨਾਲ ਵਗਦੇ ਦਰਿਆ ਰਾਵੀ ਦੇ ਕਿਨਾਰੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ ਮਿਲੀ। ਜਿਸ ਦੀ ਜਾਨਵਰਾਂ ਦੇ ਨੋਚਣ ਤੋਂ ਬਾਅਦ ਹਾਲਤ ਬੁਰੀ ਤਰ੍ਹਾਂ ਨਾਲ ਵਿਗੜ ਗਈ ਸੀ। ਦੀ ਜਾਣਕਾਰੀ ਉਕਤ ਪਿੰਡ ਦੇ ਲੋਕਾਂ ਨੂੰ ਸਟੋਨ ਕਰੈਸਰ ਤੇ ਕੰਮ ਕਰਦੇ ਪਰਵਾਸੀ ਮਜਦੂਰਾਂ ਤੋਂ ਮਿਲਣ ਤੋਂ ਬਾਅਦ ਥਾਣਾ ਨਰੋਟ ਜੈਮਲ ਸਿੰਘ ਨੂੰ ਦਿੱਤੀ ਗਈ। ਸੂਚਨਾ ਮਿਲਣ ਦੇ ਤੁਰੰਤ ਬਾਅਦ ਹੀ ਮੌਕੇ ਉੱਤੇ ਪਹੁੰਚ ਕੇ ਪੁਲਸ ਟੀਮ ਵੱਲੋਂ ਉਕਤ ਮਿ੍ਤਕ ਦੀ ਲਾਸ ਨੂੰ ਆਪਣੇ ਕਬਜੇ ਵਿੱਚ ਲੈ ਕੇ ਕਾਰਵਾਈ ਕਰਦੇ ਹੋਏ ਜਾਂਚ ਲਈ ਪਠਾਨਕੋਟ ਭੇਜ ਦਿੱਤਾ। ਇਸ ਸਬੰਧ ਵਿੱਚ ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਪ੍ਰਰੀਤਮ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਦਰੀਆ ਰਾਵੀ ਤੋਂ ਮਿਲੀ ਲਾਸ ਨੂੰ ਕਬਜੇ ਵਿੱਚ ਲੈ ਕੇ ਧਾਰਾ ਆਈਪੀਸੀ 174 ਤਹਿਤ ਕਾਰਵਾਈ ਕੀਤੀ ਗਈ ਹੈ। ਉਕਤ ਮਿ੍ਤਕ ਵਿਅਕਤੀ ਦੀ ਮਿ੍ਤਕ ਦੇਹ ਨੂੰ ਪਛਾਣ ਲਈ 72 ਘੰਟਿਆਂ ਲਈ ਪਠਾਨਕੋਟ ਹਸਪਤਾਲ ਵਿੱਚ ਰੱਖਿਆ ਜਾਵੇਗਾ ਤਾਂ ਜੋ ਲਾਸ ਦੀ ਪਛਾਣ ਕੀਤੀ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਨਰੇਸ ਕੁਮਾਰ ਨੇ ਦੱਸਿਆ ਕਿ ਫਿਲਹਾਲ ਲਾਸ ਦੀ ਪਛਾਣ ਨਹੀਂ ਹੋ ਸਕੀ ਹੈ। ਅਜਿਹਾ ਜਾਪਦਾ ਹੈ ਕਿ ਰਾਵੀ ਨਦੀ ਵਿੱਚ ਜਿਆਦਾ ਪਾਣੀ ਆਉਣ ਕਾਰਨ ਉਕਤ ਵਿਅਕਤੀ ਦੀ ਲਾਸ ਨਾਲ ਲਗਦੀ ਜੰਮੂ-ਕਸਮੀਰ ਦੀ ਸਰਹੱਦ ਤੋਂ ਆਈ ਹੋ ਸਕਦੀ ਹੈ।