ਅਸ਼ਵਨੀ, ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 0.50 ਗ੍ਰਾਮ ਹੈਰੋਇਨ ਅਤੇ 2.5 ਕਿਲੋ ਹਰੇ ਪੋਸਤ ਦੇ ਬੂਟਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।

ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਲਾਲੋਵਾਲ ਪੁੱਜੇ ਤਾਂ ਮੁੱਖਬਰ ਖਾਸ ਨੇ ਸੂਚਨਾ ਦਿੱਤੀ ਕਿ ਸਰਦੂਲ ਮਸੀਹ ਪੁੱਤਰ ਗੁਰਮੇਜ ਮਸੀਹ ਵਾਸੀ ਲਾਲੋਵਾਲ ਨੇ ਆਪਣੇ ਘਰ ਦੀ ਛੱਤ ਤੇ ਮਿੱਟੀ ਪਾ ਕੇ ਪੋਸਤ ਦੇ ਬੂਟੇ ਉਗਾਏ ਹਨ ਇਸ ਬਾਰੇ ਸੂਚਨਾ ਮਿਲਣ ਤੇ ਜਦੋਂ ਉਹ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜੇ ਤਾਂ ਉਕਤ ਸਰਦੂਲ ਮਸੀਹ ਘਰ ਦੀ ਛੱਤ ਤੋਂ ਬੂਟਿਆਂ ਨੂੰ ਪੁੱਟ ਰਿਹਾ ਸੀ ਮੋਕਾ ਤੋਂ 2.5 ਕਿਲੋ ਹਰੇ ਪੋਸਤ ਦੇ ਬੂਟੇ ਬਰਾਮਦ ਹੋਏ ।

ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਪਿੰਡ ਰਾਏਪੁਰ ਤੋਂ ਵਿਜੇ ਕੁਮਾਰ ਪੁੱਤਰ ਕਰਮ ਚੰਦ ਵਾਸੀ ਨੌਸ਼ਹਿਰਾ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਨੰਬਰ ਪੀ ਬੀ 06 ਸੀ 6990 ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 0.5 ਗ੍ਰਾਮ ਹੈਰੋਇਨ ਬਰਾਮਦ ਹੋਈ ।

Posted By: Seema Anand