ਸ਼ਾਮ ਸਿੰਘ ਘੁੰਮਣ, ਦੀਨਾਨਗਰ : ਦੀਨਾਨਗਰ ਪੁਲਿਸ ਨੇ ਇਕ ਨਾਕੇ ਦੌਰਾਨ ਨਸ਼ੇ ਦੇ ਕਾਰੋਬਾਰ ਵਿਚ ਲੱਗੇ ਪਤੀ ਪਤਨੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਨ ਵਿਚ ਸਫਲਤਾ ਪ੍ਰਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਦੀ ਐਸਆਈ ਰਜਨੀ ਬਾਲਾ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦਇਆਨੰਦ ਮੱਠ ਦੇ ਨਜ਼ਦੀਕ ਪੁਲ ਸੂਆ 'ਤੇ ਚੈਕਿੰਗ ਨਾਕਾ ਲਗਾਇਆ ਹੋਇਆ ਸੀ ਕਿ ਇਸੇ ਦੌਰਾਨ ਪਠਾਨਕੋਟ ਵੱਲੋਂ ਆ ਰਹੇ ਇੱਕ ਮੋਟਰਸਾਈਕਲ ਪੀਬੀ 06ਏਕਿਊ 8085 ਜਿਸ 'ਤੇ ਇਕ ਮਹਿਲਾ ਅਤੇ ਆਦਮੀ ਸਵਾਰ ਸਨ, ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੇ ਹੈਂਡਲ ਨਾਲ ਟੰਗੇ ਬੈਗ ਦੇ ਅੰਦਰ ਪਏ ਮੌਮੀ ਲਿਫਾਫੇ 'ਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਮੋਟਰਸਾਈਕਲ ਸਵਾਰਾਂ ਦੀ ਪਛਾਣ ਪਤੀ ਪਤਨੀ ਵਜੋ ਅਮਰ ਪੁੱਤਰ ਸੁਰਜੀਤ ਕੁਮਾਰ ਵਾਸੀ ਸਾਂਸੀਆਂ ਮੁਹੱਲਾ ਅਵਾਂਖਾ ਅਤੇ ਉਸਦੀ ਪਤਨੀ ਪਿ੍ਰਆ ਦੇ ਰੂਪ 'ਚ ਹੋਈ ਹੈ। ਐਸਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਹੈ, ਦੋਸੀ ਅਮਰ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ ਅਤੇ ਅਗਲੀ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।