ਆਕਾਸ਼, ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਉਸਨੇ ਸਥਾਨਕ ਲਾਇਬ੍ਰੇਰੀ ਰੋਡ ਸਥਿਤ ਪ੍ਰਸਿੱਧ ਸੇਠੀ ਟਾਈਪਿਸਟ ਦੇ ਮਾਲਿਕ ਰਸ਼ਪਾਲ ਸਿੰਘ ਨੂੰ 5 ਕਿਲੋ 100 ਗ੍ਰਾਮ ਅਫੀਮ ਅਤੇ ਇਕ ਹੋਰ ਵਿਅਕਤੀ ਨੂੰ 645 ਗ੍ਰਾਮ ਅਫੀਮ ਸਮੇਤ ਗਿ੍ਫਤਾਰ ਕੀਤਾ। ਉਕਤ ਦੋਵਾਂ ਨਸ਼ਾ ਤੱਸਕਰਾਂ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ।

ਅੱਜ ਇਸ ਸਬੰਧੀ ਆਪਣੇ ਦਫਤਰ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਥਾਣਾ ਸਿਟੀ ਗੁਰਦਾਸਪੁਰ ਦੀ ਪੁਲੀਸ ਵੱਲੋ ਰਸ਼ਪਾਲ ਸਿੰਘ ਉਰਫ ਸੇਠੀ ਪੁੱਤਰ ਕੰਸ ਰਾਜ ਵਾਸੀ ਮਕਾਨ ਨੰਬਰ 25 ਵਾਰਡ ਨੰ: 19 ਸੈਕਟਰੀ ਮੁਹੱਲਾ,ਗੁਰਦਾਸਪੁਰ ਕੋਲ ਨਸ਼ੀਲਾ ਪਦਾਰਥ ਦਾ ਸ਼ੱਕ ਹੋਣ 'ਤੇ ਸਕੂਟਰ ਸਮੇਤ ਕਾਬੂ ਕੀਤਾ ਗਿਆ। ਸੁਖਪਾਲ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ, ਸਿਟੀ ਗੁਰਦਾਸਪੁਰ ਦੀ ਹਾਜਰੀ ਵਿੱਚ ਤਲਾਸ਼ੀ ਦੌਰਾਨ ਸਕੂਟਰ ਨੰ: ਪੀ ਬੀ 06-ਬੀ-0797 ਬਜ਼ਾਜ ਚੇਤਕ ਦੀ ਅਗਲੀ ਡਿੱਗੀ ਵਿਚੋਂ 5 ਕਿਲੋ 100 ਗ੍ਰਾਮ ਅਫੀਮ ਬਰਾਮਦ ਹੋਈ ।ਥਾਣਾ ਸਿਟੀ ਗੁਰਦਾਸਪੁਰ ਵਿਖੇ ੳਕਤ ਦੋਸ਼ੀ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਦਰਜ ਕਰਕੇ ਬਰਾਮਦ ਸੁੰਦਾ ਅਫੀਮ ਨੂੰ ਕਬਜ਼ਾ ਪੁਲਿਸ ਵਿਚ ਲਿਆ ਗਿਆ ਜੋ ਦੋਸ਼ੀ ਰਸਪਾਲ ਸਿੰਘ ਉਕਤ ਫੋਟੋ ਸਟੇਟ ਦੁਕਾਨ ਦਾ ਮਾਲਕ ਹੈ।

ਦੋਸੀ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕਤੀ ਜਾਵੇਗੀ ਕਿ ਉਹ ਕਿਸ ਪਾਸੋਂ ਅਫੀਮ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਕਿਸ ਨੂੰ ਸਪਲਾਈ ਕਰਦਾ ਹੈ । ਉਨ੍ਹਾਂ ਕਿਹਾ ਕਿ ਰਸ਼ਪਾਲ ਸਿੰਘ ਉਰਫ ਸੇਠੀ ਉੱਪਰ ਪਹਿਲਾਂ ਵੀ 31 ਮਈ 2003 ਨੂੰ 3 ਗ੍ਰਾਮ ਹੈਰੋਇਨ ਤਹਿਤ ਮੁਕੱਦਮਾ ਦਰਜ ਸੀ।

ਇਸ ਤੋਂ ਇਲਾਵਾ ਥਾਣ ਸਦਰ ਗੁਰਦਾਸਪੁਰ ਵੱਲੋ ਇਕ ਹੋਰ ਸਮੱਗਲਰ ਹਰਪਾਲ ਸਿੰਘ ਪੁੱਤਰ ਕੁਲਪੀਪ ਸਿੰਘ ਵਾਸੀ ਅਠਵਾਲ ਪੁਲਿਸ ਜਿਲ੍ਹਾ ਬਟਾਲਾ ਨੂੰ 645 ਗ੍ਰਾਮ ਅਫੀਮ ਸਮੇਤ ਕਾਬੂ ਕਰਕੇ ਐੱਲ ਡੀ ਪੀ ਐਮ ਐਕਟ ਤਹਿਤ ਦਰਜ ਕਰਕੇ ਬਰਾਮਦ ਸੁਦਾ ਅਫੀਮ ਨੂੰ ਕਬਜ਼ੇ ਵਿਚ ਲਿਆ ਗਿਆ ਹੈ ।

ਐੱਸਐੱਸ ਪੀ ਸੋਹਲ ਗੁਰਦਾਸਪੁਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਪੁਲੀਸ ਨੂੰ ਇਤਲਾਹ ਦੇਣ, ਪੁਲਿਸ ਵੱਲੋਂ ਇਤਲਾਹ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ, ਅਤੇ ਨਸ਼ਿਆਂ ਦਾ ਧਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਠੇਸ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲ-ਦਲ ਤੋ ਬਚਾਇਆ ਜਾ ਸਕੇ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਸਿਰਜਨਾ ਕੀਤੀ ਜਾ ਸਕੇ। ਨਸ਼ਿਆਂ ਦੇ ਮਾਮਲੇ ਵਿੱਚ ਉਹਨਾ ਨੇ ਕਿਹਾ ਕਿ ਗੁਰਦਾਪੁਰ ਪੁਲਿਸ ਦੀ ਜ਼ੀਰੋ ਟੋਲਰੈਂਸ ਹੈ।

Posted By: Jagjit Singh