ਸ਼ਾਮ ਸਿੰਘ ਘੁੰਮਣ, ਦੀਨਾਨਗਰ : ਸਮਾਜ ਸੇਵਾ ਸੁਧਾਰ ਸੁਸਾਇਟੀ ਦੇ ਪ੍ਰਧਾਨ ਤੇ ਹਲਕੇ ਦੇ ਸੀਨੀਅਰ ਭਾਜਪਾ ਆਗੂ ਜੋਗਿੰਦਰ ਸਿੰਘ ਛੀਨਾ ਤੇ ਆਪਣੀ ਟੀਮ ਦੇ ਨਾਲ ਅੱਜ ਪਿੰਡ ਮਕੌੜਾ ਵਿਖੇ ਇਕ ਦਰਜਨ ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਦਸੰਬਰ ਮਹੀਨੇ ਦੀ ਸੇਵਾ ਦੀ ਸ਼ੁਰੂਆਤ ਕੀਤੀ। ਪਿੰਡ ਮਕੌੜਾ ਵਿਖੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਸਰਪੰਚ ਠਾਕੁਰ ਜਨਕ ਸਿੰਘ ਮਕੌੜਾ ਦੇ ਪ੍ਰਬੰਧਾਂ ਹੇਠ ਕਰਵਾਏ ਕੰਬਲ ਵੰਡ ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਤੇ ਭਾਜਪਾ ਆਗੂ ਜੋਗਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਮੁਹਿੰਮ ਪੂਰਾ ਦਸੰਬਰ ਮਹੀਨਾ ਜਾਰੀ ਰਹੇਗੀ। ਉਨਾਂ੍ਹ ਕਿਹਾ ਭਾਵੇਂ ਉਹ ਰਾਜਨੀਤਿਕ ਪਾਰਟੀ ਨਾਲ ਸਬੰਧਤ ਸਬੰਧ ਰੱਖਦੇ ਹਨ ਪਰ ਇਹ ਮੁਹਿੰਮ ਪਾਰਟੀਬਾਜ਼ੀ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਿਰਫ਼ ਲੋੜਵੰਦ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਤਕ ਹੀ ਸੀਮਤ ਹੈ। ਇਸ ਮੌਕੇ ਰਣਦੀਪ ਸਿੰਘ ਚੌਧਰੀ ਮੋਹਨ ਲਾਲ ਰੂਪ ਲਾਲ ਸੈਣੀ ਅਤੇ ਰਾਮ ਸਿੰਘ ਝਖੜਪਿੰਡੀ ਵੀ ਹਾਜ਼ਰ ਸਨ।