ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਆਜ਼ਾਦੀ ਦਿਹਾੜੇ ਮੌਕੇ 'ਘਰ ਘਰ ਤਿਰੰਗਾ ਲਹਿਰਾਉਣ' ਮੁਹਿੰਮ ਤਹਿਤ ਜਿੱਥੇ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਅਦਾਰਿਆਂ ਵਿੱਚ ਤਿਰੰਗੇ ਲਹਿਰਾਏ ਜਾ ਰਹੇ ਹਨ ਉਥੇ ਮੁਗਲ ਸਮਰਾਟ ਜਲਾਲੂਦੀਨ ਮੁਹੰਮਦ ਅਕਬਰ ਦੇ ਤਖ਼ਤੇ ਤੇ ਪੰਚਾਇਤ ਵਿਭਾਗ ਵੱਲੋਂ ਤਿਰੰਗੇ ਲਹਿਰਾਏ ਗਏ । ਬੀਡੀਪੀਓ ਗੁਰਪ੍ਰਰੀਤ ਕੌਰ ਦੀ ਦੇਖ ਰੇਖ ਹੇਠ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਲਾਨੌਰ ਸਥਿਤ ਜਲਾਲੂਦੀਨ ਮੁਹੰਮਦ ਅਕਬਰ ਦੇ ਤਖ਼ਤ ਤੇ ਦਰਜਨਾਂ ਤਿਰੰਗੇ ਲਗਾਏ ਗਏ ।