ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਸ਼ੁੱਕਰਵਾਰ ਨੂੰ ਚਰਚ ਆਫ ਸੁੱਖ ਭੰਡਾਰ ਚੈਰੀਟੇਬਲ ਟਰੱਸਟ ਵਡਾਲਾ ਬਾਂਗਰ ਵਿਖੇ ਟਰੱਸਟ ਦੇ ਮੁਖੀ ਪਾਸਟਰ ਬੀਬੀ ਗੁਰਮੇਜ ਤੇਜਾ ਦੀ ਅਗਵਾਈ ਹੇਠ ਮਹਿਲਾ ਵਰਗ ਦੀ ਭਰਵੀਂ ਮੀਟਿੰਗ ਹੋਈ । ਇਸ ਮੌਕੇ ਤੇ ਗ਼ਰੀਬ ਤੇ ਲੋੜਵੰਦ ਭਾਈਚਾਰੇ ਨਾਲ ਸਬੰਧਤ ਮਹਿਲਾਵਾਂ ਨੇ ਪਾਸਟਰ ਗੁਰਮੇਜ ਤੇਜਾ ਨੂੰ ਦੱਸਿਆ ਕਿ ਪਿਛਲੇ ਸਮੇਂ ਤੋਂ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਰੁਪਏ ਦਾ ਇਲਾਜ ਵਾਲੀ ਸਕੀਮ ਦਾ ਲਾਭ ਪ੍ਰਰਾਪਤ ਨਾ ਹੋਣ ਕਾਰਨ ਗ.ਰੀਬ ਭਾਈਚਾਰੇ ਨਾਲ ਸਬੰਧਤ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਮਹਿਲਾਵਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਚਰਚ ਆਫ ਸੁੱਖ ਭੰਡਾਰ ਚੈਰੀਟੇਬਲ ਟਰੱਸਟ ਦੇ ਮੁਖੀ ਪਾਸਟਰ ਗੁਰਮੇਜ ਤੇਜਾ ਨੇ ਕਿਹਾ ਪਿਛਲੀ ਸਰਕਾਰ ਦੌਰਾਨ ਵੱਲੋਂ ਪੰਜ ਲੱਖ ਰੁਪਏ ਤਕ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ ਪਰੰਤੂ ਆਮ ਲੋਕਾਂ ਦੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਆਮ ਲੋਕ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਦਾ ਲਾਭ ਪ੍ਰਰਾਪਤ ਨਾ ਹੋਣ ਕਾਰਨ ਲੋਕਾਂ ਵਿਚ ਇਲਾਜ ਕਰਵਾਉਣ ਲਈ ਹਾਹਾਕਾਰ ਮੱਚੀ ਹੋਈ ਹੈ ਅਤੇ ਲੋਕ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਉਪਰੰਤ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ । ਇਸ ਮੌਕੇ ਤੇ ਉਨਾਂ੍ਹ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਇਲਾਜ ਕਰਵਾ ਕੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਸੀ । ਪਾਸਟਰ ਗੁਰਮੇਜ ਤੇਜਾ ਅਤੇ ਹਾਜ਼ਰ ਸੈਂਕੜੇ ਮਹਿਲਾਵਾਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਪੰਜ ਲੱਖ ਰੁਪਏ ਦਾ ਲਾਭ ਦੀ ਸਕੀਮ ਨੂੰ ਤੁਰੰਤ ਬਹਾਲ ਕੀਤਾ ਜਾਵੇ ਤਾਂ ਜੋ ਗ਼ਰੀਬ ਅਤੇ ਆਮ ਲੋਕ ਆਪਣਾ ਇਲਾਜ ਕਰਵਾ ਸਕਣ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਾਸਟਰ ਰਿਤਿਕਾ ਤੇਜਾ, ਮਾਸਟਰ ਨਿਰਮਲ, ਭੈਣਾਂ ਲਖਵਿੰਦਰ, ਭੈਣ ਭੋਲੀ, ਭੈਣ ਨਿੰਮੋ, ਰਾਣੀ' ਭੈਣ ਸੁੱਖੀ ਭੈਣ ਸਿੰਦਰ ਭੈਣ ਗੋਲਡੀ ਭੈਣ, ਗੋਡ, ਤੋਸੀ, ਭੈਣ ਸਿਦੋ, ਆਸਾ, ਭੈਣ ਪ੍ਰਰੀਤ, ਰੀਟਾ, ਬੇਵੀ, ਪੂਨਮ, ਕਾਲਜ, ਰੇਖਾ, ਗੋਸੀ, ਬੱਬੀ' ਜੋਤੀ, ਸੁਮਨ ਆਦਿ ਹਾਜ਼ਰ ਸਨ।