ਰਾਕੇਸ਼ ਜੀਵਨ ਚੱਕ, ਦੌਰਾਂਗਲਾ : ਬਾਬਾ ਸ੍ਰੀ ਚੰਦ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਦੌਰਾਂਗਲਾ, ਪੰਤਜਲੀ ਕਿਸਾਨ ਸੇਵਾ ਸਮਿਤੀ ਵੱਲੋਂ ਸਕਿੱਲ ਇੰਡੀਆ ਕੋਸਲ ਭਾਰਤ ਦੇ ਪ੍ਰੋਗਰਾਮ ਤਹਿਤ ਅੱਜ ਗੁਰਦੁਆਰਾ ਸਮੂਹ ਸਾਧ ਸੰਗਤ ਦੌਰਾਂਗਲਾ ਵਿੱਖੇ ਜੈਵਿਕ ਖੇਤੀ ਸਿਖਲਾਈ ਕੋਰਸ ਸੁਰੂ ਕੀਤਾ ਗਿਆ । ਜਿਸ ਦਾ ਉਦਘਾਟਨ ਪੰਤਜਲੀ ਕਿਸਾਨ ਸੇਵਾ ਸਮਿਤੀ ਦੇ ਅਸੋਕ ਮਹਿਤਾ,ਸੋਸਾਇਟੀ ਦੇ ਪ੍ਰਧਾਨ ਸੁਖਦੇਵ ਸਿੰਘ ਥੰਮਣ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਜੀਤ ਸਿੰਘ, ਸੋਸਾਇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਖੀ ਦੀ ਪ੍ਰਧਾਨਗੀ ਹੇਠ ਸੁਰੂ ਕੀਤਾ ਗਿਆ । ਇਸ ਜੈਵਿਕ ਸਿਖਲਾਈ ਕੋਰਸ ਦੌਰਾਨ ਪੰਤਜਲੀ ਇੰਨਚਾਰਜ ਅਸੋਕ ਮਹਿਤਾ ਤੇ ਸਕਿੱਲ ਇੰਡੀਆ ਤੋਂ ਰੱਜਤ ਨੇ ਦੱਸਿਆ ਕਿ ਜੈਵਿਕ ਖੇਤੀ ਲਿਖਲਾਈ ਕੋਰਸ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਉਤਸ਼ਾਹਿਤ ਕਰਨ ਲਈ ਕਰਵਾਇਆ ਗਿਆ ਹੈ , ਤਾਂ ਜੋ ਰਸਾਇਣਕ ਖਾਦਾਂ ਤੋਂ ਧਰਤੀ ਨੂੰ ਬਚਾਇਆ ਜਾ ਸਕੇ । ਉਹਨਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੋਰਸ 120 ਘੰਟੇਆਂ ਦਾ ਹੋਵੇਗਾ , ਅਤੇ ਕੋਰਸ ਪੂਰਾ ਹੋਣ ਤੇ ਜੈਵਿਕ ਖੇਤੀ ਸਿਖਲਾਈ ਪ੍ਰਾਪਤ ਕਰਨ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ । ਇਸ ਸਮੇਂ ਬਾਬਾ ਸ੍ਰੀ ਚੰਦ ਐਜੂਕੇਸਨਲ ਐਡ ਵੈਲਫੇਅਰ ਸੋਸਾਇਟੀ ਚੇਅਰਮੈਨ ਸੁਖਜਿੰਦਰ ਸਿੰਘ ਸੋਖੀ ਵੱਲੋਂ ਦੱਸਿਆ ਕਿ ਕਿਸਾਨੀ ਨੂੰ ਬਚਾਉਂਣ ਲਈ ਜੈਵਿਕ ਖੇਤੀ ਭਵਿੱਖ ਲਈ ਬਹੁਤ ਹੀ ਜਰੂਰੀ ਹੈ । ਇਸ ਜੈਵਿਕ ਖੇਤੀ ਸਿਖਲਾਈ ਦੌਰਾਂਨ ਬਹੁਤ ਸਾਰੇ ਕਿਸਾਨਾਂ ਵੱਲੋਂ ਆਪਣੇ ਨਾਮ ਰਜਿਸਟਰਡ ਵੀ ਕਰਵਾਏ ਗਏ । ਇਸ ਸਮੇਂ ਸਰਵਨ ਸਿੰਘ ਛੱਬਾ, ਅਜੀਤ ਸਿੰਘ ਸੋਸਾਇਟੀ ਮੈਂਬਰ, ਅਜੇਪਾਲ ਹਾਜਰ ਸਨ।