ਰਵੀ ਕੁਮਾਰ ਮੰਗਲਾ, ਬਹਿਰਾਮਪੁਰ

ਅੱਜ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਡਾਇਰੈਕਟਰ ਜਨਰਲ ਲੀਡ ਰੋਡ ਸੇਫਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਹਾਈਵੇ ਪਨਿਆੜ ਜ਼ਿਮੀਦਾਰਾ ਢਾਬੇ ਦੇ ਕੋਲ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਅਹਿਮੀਅਤ ਸਮਝਾਉਣ ਲਈ ਸੈਮੀਨਾਰ ਲਗਾਇਆ ਗਿਆ ।ਜਿਸ ਵਿੱਚ ਟ੍ਰੈਫਿਕ ਐਜ਼ੂਕੇਸ਼ਨ ਸੈਲ ਗੁਰਦਾਸਪੁਰ ਵਲੋਂ ਇੰਚਾਰਜ ਐਸਆਈ ਦਲਜੀਤ ਸਿੰਘ, ਏਐਸਆਈ ਸ਼ਭਾਸ ਚੰਦਰ ਅਤੇ ਏਐਸਆਈ ਅਮਨਦੀਪ ਸਿੰਘ ਹਾਜ਼ਰ ਹੋਏ ।ਇਸ ਸੈਮੀਨਾਰ ਵਿੱਚ ਟਰੱਕ ਡਰਾਇਵਰਾਂ ਅਤੇ ਆਮ ਜਨਤਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਵਾਹਨ ਚਾਲਕਾਂ ਨੂੰ ਓਵਰਲੋਡਿੰਗ ਨਾ ਕਰਨੇ ਅਤੇ ਬਲੈਕ ਸਪਾਟ ਬਾਰੇ ਸਮਝਾਇਆ ਗਿਆ । ਸੈਮੀਨਾਰ ਵਿੱਚ ਦੱਸਿਆ ਗਿਆ ਕਿ ਓਵਰਲੋਡਿੰਗ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ ਅਤੇ ਵਾਹਨ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋ ਨਹੀ ਕਰਨੀ ਚਾਹੀਦੀ ਇਹ ਵੀ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ ।ਇਸ ਦੇ ਨਾਲ ਹੀ ਟਰੱਕ ਚਾਲਕਾਂ ਅਤੇ ਆਮ ਜਨਤਾ ਨੂੰ ਚਲਾਨ ਕੱਟੇ ਜਾਣ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਟਰੱਕ ਡਰਾਇਵਰ ਜਸਵੀਰ ਸਿੰਘ, ਗੁਰਦੇਵ ਕਮਾਰ, ਰਿੰਕੂ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਸੋਨੂੰ ਸ਼ਾਹ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਕੀਤਾ ਅਤੇ ਹਾਜ਼ਰ ਟ੍ਰੈਫਿਕ ਕਰਮਚਾਰੀਆਂ ਦਾ ਧੰਨਵਾਦ ਕੀਤਾ।