ਸੁਖਦੇਵ ਸਿੰਘ, ਬਟਾਲਾ

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਸ਼ਹੀਦ ਕਸ਼ਮੀਰੀ ਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹਾਲੀ ਦੇ ਤਿੰਨ ਵਿਦਿਆਰਥੀਆਂ ਨੇ ਸਟੇਟ ਮੈਰਿਟ ਲਿਸਟ 'ਚ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿੰ੍ਸੀਪਲ ਰਾਜਨ ਕੁਮਾਰ ਨੇ ਦੱਸਿਆ ਕਿ ਉਨਾਂ੍ਹ ਦੇ ਸਕੂਲ ਦੇ ਵਿਦਿਆਰਥੀ ਰੂਪਕੀਰਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ 493/500 ਅੰਕ ਪ੍ਰਰਾਪਤ ਕਰਕੇ ਸਟੇਟ ਮੈਰਿਟ ਵਿੱਚ 7ਵਾਂ ਤੇ ਜ਼ਲਿ੍ਹਾ ਗੁਰਦਾਸਪੁਰ 'ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਇਸੇ ਤਰਾਂ੍ਹ ਹਰਸ਼ਦੀਪ ਕੌਰ ਪੁੱਤਰੀ ਹਰਜੀਤ ਸਿੰਘ ਨੇ 490 ਅੰਕ ਪ੍ਰਰਾਪਤ ਕਰਕੇ ਸਟੇਟ ਮੈਰਿਟ 'ਚ 10ਵਾਂ ਤੇ ਸਿਮਰਨਜੀਤ ਕੌਰ ਪੁੱਤਰੀ ਹਰਪਾਲ ਸਿੰਘ ਨੇ 487 ਅੰਕ ਪ੍ਰਰਾਪਤ ਕਰਕੇ ਸਟੇਟ ਮੈਰਿਟ 'ਚ 13ਵਾਂ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਊਸਾ ਰਾਣੀ, ਗੁਰਮੀਤ ਕੌਰ, ਆਸ਼ਾ ਰਾਣੀ, ਗੁਰਵਿੰਦਰ ਕੌਰ, ਰਾਜੇਸ ਕੁਮਾਰ, ਦਵਿੰਦਰ ਸਿੰਘ, ਅਜੀਤ ਕੌਰ, ਪਰਮਜੀਤ ਕੌਰ, ਰਾਜੇਸ ਕੁਮਾਰ, ਦਵਿੰਦਰ ਸਿੰਘ, ਅਮਜੀਤ ਕੌਰ, ਪਰਮਜੀਤ ਸਿੰਘ, ਸਰਫਰਾਜ ਗਿਫਟ, ਓਮ ਪ੍ਰਕਾਸ, ਮਦਨ ਲਾਲ, ਚਰਨਜੀਤ ਸਿੰਘ , ਰਣਜੀਤ ਸਿੰਘ, ਅਸਵਨੀ ਕੁਮਾਰ, ਜੋਤੀ ਸਰਮਾ, ਦੀਪਿਕਾ ਅਰੋੜਾ ਆਦਿ ਹਾਜ਼ਰ ਸਨ।