ਪਵਨ ਤੇ੍ਹਨ, ਬਟਾਲਾ : ਪੀਟਰ ਰੇਹੜਾ ਦੀ ਟੱਕਰ ਨਾਲ ਇਕ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਦਸਾ ਬੁੱਧਵਾਰ ਪਿੰਡ ਮੁਰਾਦਪੁਰ ਦੇ ਕੋਲ ਹੋਇਆ। ਜ਼ਖ਼ਮੀ ਸਕੂਟੀ ਸਵਾਰ ਹੋ ਕੇ ਕਾਦੀਆਂ ਵਿਚ ਅਪਾਣੇ ਰਿਸ਼ਤੇਦਾਰ ਦੀ ਸ਼ਾਦੀ ਤੋਂ ਵਾਪਸ ਘਰ ਆ ਰਹੇ ਸਨ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀਆਂ ਦੀ ਪਹਿਚਾਨ ਰੰਧੀਰ ਸਿੰਘ, ਪਤਨੀ ਦਲਜੀਤ ਕੌਰ, ਬੇਟੀ ਕੋਮਲਪ੍ਰਰੀਤ ਕੌਰ ਨਿਵਾਸੀ ਪਿੰਡ ਧੰਧੋਈ ਦੇ ਤੌਰ ਤੇ ਹੋਈ। ਰੰਧੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਹਿਤ ਕਾਦੀਆਂ ਤੋਂ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ ਸਮਾਰੋਹ ਅਟੈਂਡ ਕਰਕੇ ਵਾਪਸ ਘਰ ਆ ਰਿਹਾ ਸੀ। ਪਿੰਡ ਮੁਰਾਦਪੁਰ ਦੇ ਕੋਲ ਇਕ ਪੀਟਰ ਰੇਹੜਾ ਚਾਲਕ ਨੇ ਪਿਛੇ ਤੋਂ ਉਸ ਨੂੰ ਟੱਕਰ ਮਾਰ ਦਿੱਤੀ। ਜਮੀਨ ਤੇ ਡਿੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਹਾਦਸੇ ਦੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।