ਨੀਟਾ ਮਾਹਲ, ਕਾਦੀਆਂ

ਕਾਦੀਆਂ ਨਜ਼ਦੀਕ ਡੱਲਾ ਮੋੜ ਦੇ ਕੋਲ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋਣ ਨਾਲ ਇਕ ਬੱਚੇ ਅਤੇ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਰਾਹਗੀਰ ਸਰਵਨ ਸਿੰਘ ਤੇ ਬਲਕਾਰ ਸਿੰਘ ਨੇ ਦੱਸਿਆ ਕਿ ਮਹਿੰਦਰ ਸਿੰਘ ਅਤੇ ਉਸ ਦਾ ਚਾਚਾ ਜਗੀਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਹਰਚੋਵਾਲ ਤੋਂ ਬਟਾਲਾ ਨੂੰ ਜਾ ਰਹੇ ਸਨ ਤੇ ਬਟਾਲੇ ਵਾਲੀ ਸਾਈਡ ਤੋਂ ਆ ਰਹੇ ਗੁਰਜੀਤ ਸਿੰਘ ਅਤੇ ਮਗਰ ਬੈਠਾ ਉਸ ਦਾ ਪੁੱਤਰ ਜੋਬਨਪ੍ਰਰੀਤ ਸਿੰਘ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਟਾਲਾ ਤੋਂ ਕਾਦੀਆਂ ਜਾ ਰਿਹਾ ਸੀ ਤਾਂ ਜਦੋਂ ਇਹ ਡੱਲੇ ਮੋੜ ਨਜਦੀਕ ਪਹੁੰਚੇ ਤੇ ਦੋਵਾਂ ਮੋਟਰਸਾਈਕਲਾਂ ਦੀ ਟੱਕਰ ਹੋ ਗਈ ਜਿਸ ਦੌਰਾਨ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜ਼ਖ਼ਮੀਆਂ ਸਥਾਨਕ ਵੱਖ-ਵੱਖ ਨਿੱਜੀ ਹਸਤਪਾਲਾਂ ਵਿੱਚ ਦਾਖਲ ਕਰਵਾਇਆ।