ਰਣਜੀਤ ਬਾਵਾ, ਘੁਮਾਣ

ਕਸਬਾ ਘੁਮਾਣ ਦੇ ਅੱਡਾ ਚੌਂਕ ਵਿੱਖੇ ਚੋਰੀ ਕਸਬਾ ਘੁਮਾਣ ਦੇ ਅੱਡਾ ਚੌਂਕ ਵਿੱਖੇ ਦਕੋਹਾ ਰੋਡ 'ਤੇ ਨਾਕੇ ਦੇ ਨਜ਼ਦੀਕ ਹੀ ਸੀਮੇਂਟ, ਸਰੀਆ ਦੀ ਦੁਕਾਨ ਨਿਉ ਭਾਰਤ ਟਿੰਬਰ ਐਂਡ ਆਈਰਨ ਸਟੋਰ 'ਤੇ ਬੀਤੀ ਰਾਤ ਚੋਰਾਂ ਵੱਲੋਂ ਜਿੰਦਰੇ ਤੋੜ ਕੇ ਦੁਕਾਨ ਵਿਚ ਪਈ ਨਕਦੀ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਉ ਭਾਰਤ ਟਿੰਬਰ ਐਂਡ ਆਈਰਨ ਸਟੋਰ ਘੁਮਾਣ ਦੇ ਮਾਲਕ ਚੰਨਣ ਸਿੰਘ ਘੁਮਾਣ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ੍ਹ ਰਾਤ ਅਸੀਂ ਆਪਣੀ ਦੁਕਾਨ ਸ਼ਾਮ 6 ਵਜੇ ਬੰਦ ਕਰ ਕੇ ਘਰ ਚਲੇ ਗਏ ਤੇ ਸਵੇਰੇ ਜਦੋਂ ਆਪਣੀ ਦੁਕਾਨ 'ਤੇ ਜਾ ਕੇ ਵੇਖਿਆ ਕਿ ਦੁਕਾਨ ਦੇ ਲਾਗੇ ਗੋਦਾਮ ਦੀ ਪਿਛਲੀ ਕੰਧ ਨੂੰ ਚੋਰਾਂ ਵੱਲੋਂ ਪੌੜੀ ਲਗਾ ਕੇ ਕੰਧ ਟੱਪ ਕੇ ਦੁਕਾਨ ਦੇ ਅੰਦਰੋਂ ਸਟਰ ਦੇ ਜ਼ਿੰਦਰੇ ਤੋੜ੍ਹ ਕੇ ਗੱਲੇ ਵਿਚ ਪਈ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਅਤੇ ਡੀਵੀਆਰ, ਐੱਲਈਡੀ ਕੈਮਰਾ, ਰੰਗ-ਰੋਗਨ ਦੀਆਂ 20 ਲੀਟਰ ਵਾਲੀਆਂ 70 ਬਾਲਟੀਆਂ, 10 ਲੀਟਰ ਵਾਲੀਆਂ, 20 ਬਾਲਟੀਆਂ, 10 ਬਾਲਟੀਆਂ ਚਾਰ ਲੀਟਰ ਵਾਲੀਆਂ ਅਤੇ ਹੋਰ ਸੈਨਟਰੀ ਦਾ ਸਾਮਾਨ ਟੂਟੀਆਂ ਚੋਰ ਚੋਰੀਂ ਕਰਕੇ ਲੈ ਗਏ। ਉਨਾਂ੍ਹ ਕਿਹਾ ਕਿ ਕਰੀਬ 4 ਲੱਖ ਦਾ ਨੁਕਸਾਨ ਹੋ ਗਿਆ ਹੈ। ਇਸ ਸਬੰਧੀ ਥਾਣਾ ਘੁਮਾਣ ਦੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।