ਜੇਐੱਨਐੱਨ, ਗੁਰਦਾਸਪੁਰ : ਕੇਂਦਰੀ ਗ੍ਰਹਿ ਮੰਤਰੀ ਦੇ ਅੱਪਰ ਸਕੱਤਰ ਗੋਵਿੰਦ ਮੋਹਨ ਸੋਮਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ 'ਚ ਬਣ ਰਹੇ ਕਰਤਾਰਪੁਰ ਲਾਂਘੇ ਦਾ ਨਿਰੀਖਣ ਕਰਨ ਪਹੁੰਚੇ। ਇਸ ਦੌਰਾਨ ਮੋਹਨ ਨੇ ਕੰਮ 'ਤੇ ਸੰਤੁਸ਼ਟੀ ਪ੍ਰਗਟਾਈ ਤੇ ਕਿਹਾ ਕਿ 11 ਨਵੰਬਰ ਤਕ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।

ਗੋਵਿੰਦ ਮੋਹਨ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ 'ਚ ਤਿੰਨ ਕੰਮ ਹਨ ਜਿਹੜੇ ਭਾਰਤ ਦੇ ਹਿੱਸੇ 'ਚ ਹਨ। ਪਹਿਲਾ ਕੰਮ ਗੁਰਦਾਸਪੁਰ-ਬਟਾਲਾ ਹਾਈਵੇਅ ਤੋਂ 3.5 ਕਿਲੋਮੀਟਰ ਵੱਧ ਸੜਕ ਬਣਾਉਣੀ ਹੈ। ਇਸ ਦਾ 70 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਨੂੰ 31 ਅਕਤੂਬਰ ਤਕ ਪੂਰਾ ਕਰ ਲਿਆ ਜਾਵੇਗਾ।

ਦੂਜਾ ਕੰਮ ਇਕ ਪੈਸੰਜਰ ਟਰਮੀਨਲ ਬਿਲਡਿੰਗ ਦਾ ਹੈ ਜਿਸ ਦਾ ਕੰਮ ਚੱਲ ਰਿਹਾ ਹੈ। ਇਸ ਭਵਨ 'ਚ ਕਰਤਾਰਪੁਰ ਵੱਲੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਇਮੀਗ੍ਰੇਸ਼ਨ ਤੇ ਹੋਰ ਸਹੂਲਤਾਂ ਮਿਲਣਗੀਆਂ. 11 ਨਵੰਬਰ ਤਕ ਕਰਤਾਰਪੁਰ ਲਾਂਘੇ ਲਈ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਹੋਵੇਗੀ।

ਅੱਜ ਹੀ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਮੰਤਰੀ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਬੈਠਕ ਵੀ ਕਰਨਗੇ। ਅਥਾਰਟੀ ਨੇ ਨਵੰਬਰ ਤੋਂ ਪਹਿਲਾਂ ਲਾਂਘੇ ਦਾ ਨਿਰਮਾਣ ਪੂਰਾ ਕਰਨਾ ਹੈ।

Posted By: Amita Verma