ਸ਼ਾਮ ਸਿੰਘ ਘੁੰਮਣ, ਦੀਨਾਨਗਰ

ਖੇਤਰ ਅੰਦਰ ਚੋਰਾਂ ਦਾ ਕਹਿਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਬੀਤੀ ਰਾਤ ਦੀਨਾਨਗਰ ਸ਼ਹਿਰ ਅੰਦਰ ਚੋਰਾਂ ਨੇ ਦੋ ਦੁਕਾਨਾਂ ਅਤੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਗਦੀ, ਮੋਬਾਈਲ ਫੋਨ ਅਤੇ ਹੋਰ ਸਮਾਨ ਚੋਰੀ ਕਰ ਲਿਆ।

ਜਾਣਕਾਰੀ ਦਿੰਦਿਆਂ ਦੱਸਿਆ ਬਿਸੰਭਰ ਦਾਸ ਨੇ ਦੱਸਿਆ ਕਿ ਉਸ ਦੀ ਮੇਨ ਬਾਜ਼ਾਰ ਦੀਨਾਨਗਰ ਵਿਖੇ ਮੁਨਿਆਰੀ ਦੀ ਦੁਕਾਨ ਹੈ। ਬੀਤੀ ਰਾਤ ਚੋਰ ਉਸ ਦੀ ਦੁਕਾਨ ਤੋਂ ਕਰੀਬ ਵੀਹ ਪੱਚੀ ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਕੇ ਲੈ ਗਏ ਹਨ। ਇਕ ਹੋਰ ਦੁਕਾਨਦਾਰ ਗੌਰਵ ਮਹਾਜਨ ਨੇ ਦੱਸਿਆ ਕਿ ਉਸਦੀ ਬਾਲ ਮਾਤਾ ਮੰਦਰ ਨੇੜੇ ਚੱਪਲਾਂ ਦੀ ਦੁਕਾਨ ਹੈ। ਬੀਤੀ ਰਾਤ ਚੋਰ ਉਸ ਦੀ ਦੁਕਾਨ ਤੋਂ ਵੀ ਕੁਝ ਨਕਦੀ, ਮੋਬਾਈਲ ਫੋਨ ਅਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ ਹਨ। ਇਸੇ ਤਰਾਂ੍ਹ ਚੋਰਾਂ ਨੇ ਤਾਰਾਗੜੀ ਮੋੜ ਨੇੜੇ ਵੀ ਇਕ ਘਰ ਨੂੰ ਨਿਸ਼ਾਨਾ ਬਣਾ ਲਿਆ ਜਿੱਥੋਂ ਉਹ ਨਗਦੀ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਫਿਲਹਾਲ ਮਾਮਲੇ ਦੀ ਸ਼ਕਿਾਇਤ ਮਿਲਣ ਮਗਰੋਂ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਪਰ ਖੇਤਰ ਦੇ ਲੋਕ ਦਿਨੋਂ-ਦਿਨ ਵਧਦੀਆਂ ਚੋਰੀ ਦੀਆਂ ਘਟਨਾਵਾਂ ਤੋਂ ਬੇਹੱਦ ਚਿੰਤਤ ਹਨ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੀ ਗੁਹਾਰ ਲਗਾਈ ਹੈ।