ਸੁਖਦੇਵ ਸਿੰਘ, ਬਟਾਲਾ : ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਆਮ ਆਦਮੀ ਪਾਰਟੀ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਤਿਰੰਗਾ ਰੈਲੀ ਕੱਢੀ ਗਈ ਹੈ। ਇਸ ਤਿਰੰਗਾ ਰੈਲੀ 'ਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵਿਧਾਇਕ ਅਮਰਪਾਲ ਸਿੰਘ, ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ, ਐੱਸਐੱਸਪੀ ਬਟਾਲਾ ਸਤਿੰਦਰ ਸਿੰਘ, ਐੱਸਡੀਐੱਮ ਬਟਾਲਾ ਸ਼ਾਇਰੀ ਭੰਡਾਰੀ, ਮੇਅਰ ਸੁਖਦੀਪ ਸਿੰਘ ਤੇਜਾ, ਡੀਪੀਆਰਓ ਇੰਦਰਜੀਤ ਸਿੰਘ ਬਾਜਵਾ ਆਦਿ ਸਮੇਤ ਵੱਡੀ ਗਿਣਤੀ 'ਚ ਪ੍ਰਸ਼ਾਸਨਿਕ ਅਧਿਕਾਰੀ ਤੇ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਤਿਰੰਗਾ ਰੈਲੀ ਤੋਂ ਪਹਿਲਾਂ ਸ਼ਿਵ ਆਡੀਟੋਰੀਅਮ 'ਚ ਆਪਣੇ ਸੰਬੋਧਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਸ਼ਟਰੀ ਤਿਰੰਗਾ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਹੈ ਅਤੇ ਦੇਸ਼ ਦੀ ਖ਼ਾਤਰ ਕੁਰਬਾਨੀ ਦੇਣ ਵਾਲੇ ਸੂਰਬੀਰ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੋ ਪ੍ਰਧਾਨ ਮੰਤਰੀ ਨੇ ਹਰ ਘਰ ਤਿਰੰਗਾ ਮੁਹਿੰਮ ਦਾ ਸੱਦਾ ਦਿੱਤਾ ਸੀ, ਉਸ ਤਹਿਤ ਹਰ ਪੰਜਾਬ ਦੇ ਹਰ ਸ਼ਹਿਰ ਹਰ ਜ਼ਿਲੇ੍ਹ 'ਚ ਤਿਰੰਗਾ ਰੈਲੀ ਕੱਢੀ ਗਈ ਹੈ। ਉਨਾਂ੍ਹ ਕਿਹਾ ਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਹੈ ਅਤੇ ਸਾਨੂੰ ਵੀ ਦੇਸ਼ ਦਾ ਮਾਣ ਬਣਨਾ ਚਾਹੀਦਾ ਹੈ । ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ । ਉਨਾਂ੍ਹ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਅੱਗੇ ਹਰ ਭਾਰਤੀ ਦਾ ਸਿਰ ਝੁਕਦਾ ਹੈ। ਉਨਾਂ੍ਹ ਕਿਹਾ ਕਿ ਸ਼ਹੀਦਾਂ ਨੇ ਆਪਣੇ ਬਲੀਦਾਨ ਦੇ ਕੇ ਦੇਸ਼ ਦੇ ਤਿਰੰਗੇ ਦੀ ਸ਼ਾਨ ਵਧਾਈ ਹੈ ।ਡੀਸੀ ਗੁਰਦਾਸਪੁਰ ਮੁਹੰਮਦ ਇਸ ਵਿਭਾਗ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਉਨਾਂ੍ਹ ਕਿਹਾ ਕਿ ਤਿਰੰਗੇ ਦੇ ਪਿਆਰ ਪ੍ਰਤੀ ਲੋਕ ਆਪ ਮੁਹਾਰੇ ਤਰੰਗਾਂ ਮੁਹਿੰਮ 'ਚ ਸ਼ਾਮਲ ਹੋ ਰਹੇ ਹਨ । ਸ਼ਿਵ ਆਡੀਟੋਰੀਅਮ ਤੋਂ ਸ਼ੁਰੂ ਹੋ ਕੇ ਤਿਰੰਗਾ ਰੈਲੀ ਬਟਾਲਾ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਸ਼ਿਵ ਆਡੀਟੋਰੀਅਮ ਵਿਖੇ ਸਮਾਪਤ ਹੋਈ ਇਸ ਤਿਰੰਗਾ ਰੈਲੀ ਦਾ ਬਟਾਲਾ ਵਾਸੀਆਂ ਨੇ ਬੜੇ ਹੀ ਉਤਸ਼ਾਹ ਨਾਲ ਸਵਾਗਤ ਕੀਤਾ ਇਸ ਰੈਲੀ ਚ ਸੁਖਜਿੰਦਰ ਸਿੰਘ ਘਟੌੜਾ, ਮਨਜੀਤ ਸਿੰਘ ਭੁੱਲਰ, ਯਸ਼ਪਾਲ ਚੌਹਾਨ, ਐਡਵੋਕੇਟ ਭਾਰਤ ਅਗਰਵਾਲ, ਰਕੇਸ਼ ਤੁੱਲੀ ,ਪਿੰ੍ਸ ਰੰਧਾਵਾ, ਕੌਂਸਲਰ ਬਲਵਿੰਦਰ ਸਿੰਘ ਮਿੰਟਾ, ਕੌਂਸਲਰ ਰਜੇਸ਼ ਤੁੱਲੀ, ਕੌਂਸਲਰ ਸਰਦੂਲ ਸਿੰਘ, ਮੈਨੇਜਰ ਅਤਰ ਸਿੰਘ, ਗੁਰਪਰਤਿੰਦਰ ਸਿੰਘ ਟੋਨੀ ਗਿੱਲ, ਗਗਨ ਸਿੰਘ, ਹਰਪ੍ਰਰੀਤ ਸਿੰਘ ,ਸਨੀ ਮਸੀਹ ਆਦਿ ਸਮੇਤ ਵੱਡੀ ਗਿਣਤੀ ਚ ਸ਼ਹਿਰ ਵਾਸੀ ਤੇ ਆਪ ਆਗੂ ਤੇ ਵਰਕਰ ਹਾਜ਼ਰ ਸਨ । ਇਸ ਤਿਰੰਗਾ ਰੈਲੀ ਚ ਜੀਓਜੀ ਦੀ ਟੀਮ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਹੈ।