ਆਕਾਸ਼, ਗੁਰਦਾਸਪੁਰ

ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਤੋਂ ਬਾਅਦ ਜਦੋਂ ਟ੍ਰੈਫਿਕ ਪੁਲਿਸ ਉਨਾਂ੍ਹ ਦੇ ਚਲਾਨ ਕੱਟਦੀ ਹੈ, ਤਾਂ ਲੋਕ ਮੋਟਾ ਜੁਰਮਾਨਾ ਸੁਣ ਕੇ ਹੱਕੇ-ਬੱਕੇ ਰਹਿ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਬੁੱਧਵਾਰ ਨੂੰ ਗੁਰਦਾਸਪੁਰ ਦੇ ਰਿਜ਼ਨਲ ਟਰਾਂਸਪੋਰਟ ਦਫਤਰ 'ਚ ਦੇਖਣ ਨੂੰ ਮਿਲਿਆ, ਜਿੱਥੇ 2007 ਮਾਡਲ ਦੀ ਪੁਰਾਣਾ ਮੋਟਰਸਾਈਕਲ ਸੀ ਜਿਸ ਦਾ ਚਲਾਨ ਕੱਟਿਆ ਗਿਆ, ਜਿਸ ਦੀ ਬਜ਼ਾਰ ਕੀਮਤ ਵੀ 7 ਹਜ਼ਾਰ ਰੁਪਏ ਸੀ, ਫਿਰ ਮਾਲਕ ਭੁਗਤਾਨ ਲਈ ਰਿਜ਼ਨਲ ਟਰਾਂਸਪੋਰਟ ਦਫਤਰ ਪਹੁੰਚਿਆ, ਜਿਵੇਂ ਹੀ ਉਸ ਨੇ ਖਿੜਕੀ 'ਤੇ ਆਪਣਾ ਚਲਾਨ ਦਿਖਾਇਆ ਤਾਂ ਮਹਿਲਾ ਕਰਮਚਾਰੀ ਨੇ ਦਸਤਾਵੇਜ ਨਾ ਹੋਣ 'ਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਮੰਗ ਕੀਤੀ ਜਿਸ ਤੋਂ ਬਾਅਦ ਅਚਾਨਕ ਉਸ ਵਿਅਕਤੀ ਦੇ ਪਸੀਨੇ ਛੁੱਟ ਗਏ ਅਤੇ ਉਹ ਇਕ ਦਮ ਹੱਕਾ ਬੱਕਾ ਰਹਿ ਗਿਆ। ਪੁਲਿਸ ਵੱਲੋਂ ਮੋਬਾਈਲ ਫੋਨ ਵਰਤੋਂ ਕਰਨ, ਬਿਨਾਂ ਲਾਇਸੈਂਸ, ਬਿਨਾਂ ਪ੍ਰਦੂਸ਼ਣ, ਬਿਨਾਂ੍ਹ ਬੀਮੇ ਦੇ ਵਾਹਨ ਚਲਾਉਣ ਅਤੇ ਕਈ ਹੋਰ ਖਰਚੇ ਪਾ ਕੇ 25 ਹਜ਼ਾਰ ਰੁਪਏ ਜੁਰਮਾਨਾ ਕਰ ਦਿੱਤਾ।

ਗੁਰਦਾਸਪੁਰ ਸ਼ਹਿਰ ਦੇ ਵਸਨੀਕ ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਨੂੰ ਛੱਡਣ ਲਈ ਬੱਸ ਸਟੈਂਡ ਜਾ ਰਿਹਾ ਸੀ, ਜਿਵੇਂ ਹੀ ਉਹ ਪੁਰਾਣੀ ਸਬਜ਼ੀ ਮੰਡੀ ਚੌਂਕ ਕੋਲ ਪਹੁੰਚਿਆ ਤਾਂ ਟ੍ਰੈਫਿਕ ਪੁਲਿਸ ਨੇ ਉਸਦਾ ਚਲਾਨ ਕੱਟ ਦਿੱਤਾ। ਅਸਲ 'ਚ ਬਾਈਕ ਪੁਰਾਣੀ ਹੋਣ ਕਾਰਨ ਉਸ ਨੇ ਬਾਈਕ 'ਚ ਦਸਤਾਵੇਜ਼ ਨਹੀਂ ਰੱਖੇ ਸਨ। ਚਲਾਨ ਕੱਟਣ ਤੋਂ ਬਾਅਦ ਜਿਵੇਂ ਹੀ ਉਹ ਇਸ ਦਾ ਭੁਗਤਾਨ ਕਰਨ ਲਈ ਦਫ਼ਤਰ ਗਿਆ ਤਾਂ ਹੁਣ ਮਹਿਲਾ ਮੁਲਾਜ਼ਮ ਅਨੁਸਾਰ ਉਸ ਨੂੰ ਟਰਾਂਸਪੋਰਟ ਅਧਿਕਾਰੀ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਜੁਰਮਾਨੇ ਦੀ ਰਕਮ ਘਟਾਈ ਜਾਵੇਗੀ, ਜੇਕਰ ਦਸਤਾਵੇਜ਼ ਉਸਦੇ ਕੋਲ ਹੋਣਗੇ ਤਾਂ। ਦਸਤਾਵੇਜ਼ ਸਹੀ ਨਾ ਹੋਣ 'ਤੇ ਜਤਿੰਦਰ ਨੂੰ 25 ਹਜ਼ਾਰ ਰੁਪਏ ਜਮ੍ਹਾ ਕਰਵਾਉਣੇ ਹੀ ਪੈਣਗੇ।