ਸੁਖਦੇਵ ਸਿੰਘ, ਬਟਾਲਾ

ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਦੇ ਅਥਲੈਟਿਕਸ ਖਿਡਾਰੀਆਂ ਵਲੋਂ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਮੈਡਲ ਜਿੱਤਣ 'ਤੇ ਇਨਾਂ੍ਹ ਦਾ ਸਨਮਾਨ ਕਰਨ ਹਿੱਤ ਸਕੂਲ ਵਿਚ ਪੋ੍ਗਰਾਮ ਕਰਵਾਇਆ ਗਿਆ, ਜਿਸ ਵਿਚ ਸਕੂਲ ਚੇਅਰਮੈਨ ਬੂਟਾ ਸਿੰਘ ਮੱਲਿਆਂਵਾਲ ਸਾਬਕਾ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਨੇ ਮੁਖ ਤੌਰ 'ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਇਸ ਪ੍ਰਰਾਪਤੀ 'ਤੇ ਸਕੂਲ ਪਿ੍ਰੰਸੀਪਲ, ਕੋਚ ਤੇ ਸਟਾਫ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਹੋਰ ਵਧ ਚੜ੍ਹ ਕੇ ਖੇਡਾਂ ਵਿਚ ਮੱਲਾਂ ਮਾਰਨ ਲਈ ਪੇ੍ਰਿਆ ਤੇ ਆਪਣੀ ਤਰਫੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸਕੂਲ ਪਿ੍ਰੰਸੀਪਲ ਮੁਹੰਮਦ ਇਮਤਿਆਜ਼ ਉਲ ਹੁਸੈਨ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਲਈ ਪੇ੍ਰਰਦਿਆਂ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ। ਉਨਾਂ੍ਹ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਜ਼ਿਲਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿਚ ਅੰਡਰ 17 ਸਾਲ ਭਾਰ ਵਰਗ 'ਚ ਜਗਰੂਪ ਕੌਰ ਨੇ ਲੰਬੀ ਛਾਲ ਤੇ 100 ਮੀਟਰ ਦੌੜ 'ਚ ਪਹਿਲਾ ਅਤੇ 400 ਮੀਟਰ ਰਿਲੇ ਰੇਲ 'ਚ ਜਗਰੂਪ ਕੌਰ ਤੇ ਨਵਦੀਪ ਕੌਰ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ। ਜਦਕਿ ਅੰਡਰ 14 ਸਾਲ ਉਮਰ ਭਾਰ ਵਰਗ ਵਿਚ ਜਸਮੀਤ ਕੌਰ ਨੇ ਡਿਸਕਸ ਥੋ੍ਅ 'ਚ ਪਹਿਲਾ ਤੇ ਗੋਲਾ ਸੁੱਟਣ 'ਚ ਤੀਜਾ ਸਥਾਨ ਪ੍ਰਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਵਾਈਸ ਚੇਅਰਪਰਸਨ ਡਾ. ਸੰਦੀਪ ਕੌਰ, ਡਾਇਰੈਕਟਰ ਐਡਵੋਕੇਟ ਬਸ਼ਿੰਦਰਪਾਲ ਸਿੰਘ ਸ਼ੈਰੀ ਮੱਲਿਆਂਵਾਲ, ਡੀਨ ਅਕੈਡਮਿਕ ਜੀਆ ਬਾਲਨ ਸਮੇਤ ਸਮੂਹ ਸਟਾਫ ਨੇ ਖਿਡਾਰਨਾਂ ਤੇ ਕੋਚ ਮਿਸਟਰ ਰਮੇਸ਼ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਟੂਰਨਾਮੈਂਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ।