ਕਸ਼ਮੀਰ ਸੰਧੂ, ਕਾਦੀਆਂ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵੱਲੋਂ ਪਿੰ੍ਸੀਪਲ ਸੁਨੀਤਾ ਕੌਸ਼ਲ ਦੀ ਅਗਵਾਈ ਵਿਚ ਦਾਖਲਾ ਚੇਤਨਾ ਯਾਤਰਾ ਕੱਢੀ ਗਈ। ਇਹ ਯਾਤਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਤੋਂ ਸ਼ੁਰੂ ਹੋ ਕੇ ਵਾਲਮੀਕਿ ਮੁਹੱਲਾ, ਨੀਵਾਂ ਬਾਜ਼ਾਰ, ਮੇਨ ਬਾਜ਼ਾਰ ਅਤੇ ਬੱਸ ਸਟੈਂਡ ਤੋਂ ਹੁੰਦੀ ਹੋਈ ਸਰਕਾਰੀ ਸਕੂਲ ਕਾਦੀਆਂ ਵਿਖੇ ਸਮਾਪਤ ਹੋਈ। ਇਸ ਵਿਚ ਉਚੇਚੇ ਤੌਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪੇ੍ਰਿਤ ਕੀਤਾ। ਇਸ ਯਾਤਰਾ 'ਚ ਸਕੂਲ ਦੇ ਬੱਚਿਆਂ ਤੇ ਕੰਪਲੈਕਸ ਸਕੂਲਾਂ ਨੇ ਵੀ ਹਿੱਸਾ ਲਿਆ। ਇਸ ਯਾਤਰਾ 'ਚ ਸਮੁੱਚਾ ਸਕੂਲ ਸਟਾਫ ਤੇ ਕੰਪਲੈਕਸ ਸਕੂਲ ਸਟਾਫ਼ ਵੀ ਸ਼ਾਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਵੱਲੋਂ ਯਾਤਰਾ ਕੱਢਣ 'ਤੇ ਪਿੰ੍ਸੀਪਲ ਸੁਨੀਤਾ ਕੌਸ਼ਲ ਦੀ ਬਹੁਤ ਸ਼ਲਾਘਾ ਕੀਤੀ।