ਆਕਾਸ਼, ਗੁਰਦਾਸਪੁਰ
ਆਦਰਸ਼ ਬਿਰਧ ਆਸ਼ਰਮ ਵਿਚ ਕਰੀਬ ਪੰਜ ਮਹੀਨੇ ਤੋਂ ਰਹਿ ਰਹੀ ਬਜ਼ੁਰਗ ਮਾਤਾ ਉਮਾ ਕਾਂਤ ਮਹਾਜਨ ਵਿੱਚ ਰਹਿ ਰਹੀ ਸੀ, ਨੂੰ ਆਸ਼ਰਮ ਦੇ ਪ੍ਰਬੰਧਕਾਂ ਨੇ ਉਨਾਂ੍ਹ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਾਪਸ ਘਰ ਭੇਜ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਆਸ਼ਰਮ ਦੇ ਮੁਖੀ ਸਤਨਾਮ ਸਿੰਘ, ਸੁਪਰਡੈਂਟ ਅੰਜਲੀ ਸ਼ਰਮਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬਜ਼ੁਰਗ ਉਮਾ ਕਾਂਤਾ ਦੇ ਪਤੀ ਰਜਨੀਸ਼ ਮਹਾਜਨ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਲੜਕਾ ਨਸ਼ੇ ਦਾ ਆਦੀ ਹੈ। ਇਸ ਤੋਂ ਬਾਅਦ ਉਸ ਨੂੰ ਕੋਈ ਸਹਾਰਾ ਨਹੀਂ ਮਿਲਿਆ ਅਤੇ ਉਹ ਆਸ਼ਰਮ ਆ ਗਈ। ਉਹ 1 ਸਤੰਬਰ 2022 ਤੋਂ ਆਸ਼ਰਮ 'ਚ ਰਹਿ ਰਹੀ ਸੀ, ਜਿੱਥੇ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਉਸ ਦਾ ਪੂਰਾ ਖਿਆਲ ਰੱਖਿਆ ਗਿਆ। ਇਸ ਦੌਰਾਨ ਆਸ਼ਰਮ ਦੇ ਪ੍ਰਬੰਧਕਾਂ ਨੇ ਉਨਾਂ੍ਹ ਦੇ ਪੁੱਤਰ ਪੰਕਜ ਮਹਾਜਨ ਅਤੇ ਹੋਰ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ੍ਹ ਦੇ ਪੁੱਤਰ ਨੂੰ ਸਮਝਾਇਆ ਕਿ ਇਸ ਉਮਰ 'ਚ ਮਾਤਾ-ਪਿਤਾ ਨੂੰ ਬੇਘਰ ਨਹੀਂ ਕਰਨਾ ਚਾਹੀਦਾ ਅਤੇ ਉਨਾਂ੍ਹ ਦੀ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਮਾਤਾ-ਪਿਤਾ ਦੀ ਸੇਵਾ ਸਭ ਤੋਂ ਉੱਤਮ ਹੈ। ਪੰਕਜ ਨੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਮਾਂ ਨੂੰ ਬੇਘਰ ਨਹੀਂ ਕਰਨਗੇ ਅਤੇ ਉਨ੍ਹਾਂ ਦੀ ਪੂਰੀ ਸੇਵਾ ਕਰਨਗੇ।