ਸ਼ਾਮ ਸਿੰਘ ਘੁੰਮਣ, ਦੀਨਾਨਗਰ : ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ 54.56 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸਕੂਲਾਂ 'ਚ ਉਸਾਰੇ ਗਏ ਵਾਧੂ ਜਮਾਤ ਕਮਰਿਆਂ ਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ। ਇਸਦੇ ਲਈ ਇਨਾਂ੍ਹ ਸਕੂਲਾਂ ਨੂੰ ਸਮੱਗਰਾ ਸਿੱਖਿਆ ਅਭਿਆਨ ਤੇ ਨਾਬਾਡ ਅਧੀਨ ਗ੍ਾਂਟ ਜਾਰੀ ਕੀਤੀ ਗਈ ਸੀ ਜਿਸ ਵਿਚੋਂ ਸਰਕਾਰੀ ਪ੍ਰਰਾਇਮਰੀ ਸਕੂਲ ਜੰਡੀ 'ਚ 6.26 ਲੱਖ ਰੁਪਏ, ਸਿੱਧਪੁਰ ਸਕੂਲ 'ਚ 11.1 ਲੱਖ ਰੁਪਏ, ਝੜੋਲੀ ਸਕੂਲ 'ਚ 8.51 ਲੱਖ ਰੁਪਏ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੜੋਲੀ 'ਚ 20.31 ਲੱਖ ਰੁਪਏ ਦੀ ਲਾਗਤ ਨਾਲ ਵਾਧੂ ਜਮਾਤ ਕਮਰੇ ਅਤੇ ਇੱਕ ਵੱਡੀ ਲਾਇਬ੍ਰੇਰੀ ਉਸਾਰੀ ਗਈ। ਇਨਾਂ੍ਹ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਕੁੰਡੇ ਘੇਸਲ 'ਚ 8.47 ਲੱਖ ਰੁਪਏ ਦੀ ਲਾਗਤ ਨਾਲ ਬਣੇ ਆਰਟ ਐਂਡ ਕਰਾਫਟ ਰੂਮ ਦਾ ਉਦਘਾਟਨ ਵੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕੀਤਾ। ਉਨਾਂ੍ਹ ਕਿਹਾ ਕਿ ਅੱਜ ਸਰਕਾਰੀ ਸਕੂਲ ਪ੍ਰਰਾਈਵੇਟ ਸਕੂਲਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ, ਜਿਸਦਾ ਸਬੂਤ ਸਰਕਾਰੀ ਸਕੂਲਾਂ ਦੇ ਚੰਗੇ ਨਤੀਜਿਆਂ ਤੇ ਇਨਾਂ੍ਹ ਅੰਦਰ ਬਣ ਰਹੀਆਂ ਨਵੀਆਂ ਬਿਲਡਿੰਗਾਂ ਤੇ ਸਮਾਰਟ ਕਲਾਸ ਰੂਮਾਂ ਤੋਂ ਮਿਲਦਾ ਹੈ। ਉਨਾਂ੍ਹ ਕਿਹਾ ਕਿ ਪ੍ਰਰਾਇਮਰੀ ਸਿੱਖਿਆ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ, ਕਿਉਂਕਿ ਜੇਕਰ ਸਾਡੀ ਨੀਂਹ ਪੱਕੀ ਹੋਵੇਗੀ ਤਾਂ ਹੀ ਸਾਨੂੰ ਅਗਲੇ ਸਫ਼ਰ ਲਈ ਮਜ਼ਬੂਤੀ ਮਿਲੇਗੀ। ਉਨਾਂ੍ਹ ਕਿਹਾ ਕਿ ਵੱਖ-ਵੱਖ ਸਕੂਲਾਂ 'ਚ ਬਣੇ ਨਵੇਂ ਤੇ ਸਾਫ਼ ਸੁਥਰੇ ਕਮਰਿਆਂ 'ਚ ਬੈਠ ਕੇ ਬੱਚਿਆਂ ਨੂੰ ਪੜ੍ਹਣ ਲਈ ਚੰਗਾ ਮਾਹੌਲ ਮਿਲੇਗਾ ਅਤੇ ਉਹ ਅਗਾਂਹ ਵੱਧਣਗੇ। ਉਨਾਂ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੜੋਲੀ 'ਚ ਬਣੀ ਲਾਇਬਰੇਰੀ ਬਾਰੇ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਵਧੇਰੇ ਲਾਭ ਹੋਵੇਗਾ। ਉਨਾਂ੍ਹ ਇਸ ਦੌਰਾਨ ਬਤੌਰ ਸਿੱਖਿਆ ਮੰਤਰੀ ਆਪਣੇ ਕਾਰਜਕਾਲ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਉਸ ਵੇਲੇ ਉਨਾਂ੍ਹ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਣਾਈਆਂ ਪਾਲਸੀਆਂ ਨੂੰ ਵਿਭਾਗ ਅੱਜ ਵੀ ਫ਼ਾਲੋ ਕਰ ਰਿਹਾ ਹੈ। ਜਿਸਦਾ ਸਿੱਖਿਆ ਵਿਭਾਗ ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲਿਆ ਹੈ। ਇਸ ਮੌਕੇ ਵੱਖ-ਵੱਖ ਥਾਈਂ ਸਕੂਲ ਸਟਾਫ਼ ਵੱਲੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਡੀਈਓ (ਸ) ਹਰਪਾਲ ਸਿੰਘ ਸੰਧਾਵਾਲੀਆ, ਡੀਈਓ (ਐਲੀਮੈਂਟਰੀ) ਮਦਨ ਲਾਲ ਸ਼ਰਮਾ, ਡਿਪਟੀ ਡੀਈਓ ਬਲਬੀਰ ਸਿੰਘ, ਬਲਾਕ ਸੰਮਤੀ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਕਾਂਗਰਸ ਦੇ ਬਲਾਕ ਪ੍ਰਧਾਨ ਦਲਬੀਰ ਸਿੰਘ ਬਿੱਟੂ, ਜ਼ੋਨ ਇੰਚਾਰਜ ਦਿੱਗਵਿਜੇ ਸਿੰਘ ਪੱਪਾ, ਸਰਪੰਚ ਕਰਨ ਠਾਕੁਰ, ਮਹਿੰਦਰ ਸਿੰਘ, ਪੀਐਸਓ ਗੁਲਜ਼ਾਰ ਸਿੰਘ, ਸੈਂਟਰ ਹੈੱਡ ਟੀਚਰ ਜੰਡੀ ਜਸਪਾਲ ਸਿੰਘ, ਸਿੱਧਪੁਰ ਸਕੂਲ ਇੰਚਾਰਜ ਸ਼ੀਤਲ, ਝੜੋਲੀ ਸਕੂਲ ਇੰਚਾਰਜ ਸੁਮਿਤ ਮਹਾਜਨ, ਬੀਐਮਪੀ ਸੰਦੀਪ ਕਾਟਲ, ਰੀਨਾ ਮਿਨਹਾਸ, ਜੁਗਲ ਕਿਸ਼ੋਰ, ਰੋਜ਼ੀ ਮਿਨਹਾਸ, ਕੁੰਡੇ ਘੇਸਲ ਸਕੂਲ ਇੰਚਾਰਜ ਅਵਨੀਸ਼ ਕੁਮਾਰ, ਪਿੰ੍ਸੀਪਲ ਅਨਿਲ ਭੱਲਾ, ਅਜੇ ਕੁਮਾਰ ਅਵਾਂਖਾ, ਨਿਤਿਕਾ ਸ਼ਰਮਾ, ਲੈਕਚਰਾਰ ਸੁਰੇਸ਼ ਕੁਮਾਰ, ਰਵਿੰਦਰਜੀਤ ਕੌਰ, ਵਨੀਤਾ, ਯੁਵਰਾਜ ਸਿੰਘ, ਨੂਤਨ ਕੁਮਾਰ, ਜਰਨੈਲ ਸਿੰਘ, ਦੀਪਕ ਕੁਮਾਰ, ਵਿਕਰਮ ਸਿੰਘ, ਇੰਦੂ ਬਾਲਾ, ਸਰਿਸ਼ਟਾ ਦੇਵੀ, ਪੂਜਾ ਸ਼ਰਮਾ, ਮੀਨਾਕਸ਼ੀ ਸ਼ਰਮਾ, ਬੰਸੀ ਲਾਲ, ਸੁਰਿੰਦਰ ਕੁਮਾਰ, ਸੁਨੀਤਾ ਦੇਵੀ, ਉਪਾਸਨਾ, ਕਾਮਨੀ, ਅਨੀਤਾ ਅਤੇ ਰਜਨੀਸ਼ ਤੋਂ ਇਲਾਵਾ ਉਕਤ ਪਿੰਡਾਂ ਦੇ ਮੋਹਤਬਰ ਵੀ ਹਾਜ਼ਰ ਸਨ।