ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ: ਲਾਕਡਾਊਨ ਦੌਰਾਨ ਜੰਞ ਲੈ ਕੇ ਢੁੱਕੇ ਲਾੜੇ ਨੂੰ ਮੰਗਲਵਾਰ ਉਸ ਸਮੇਂ ਬੇਰੰਗ ਪਰਤਣਾ ਪਿਆ ਜਦੋਂ ਲਾੜੀ ਆਪਣੇ ਘਰ ਤੋਂ ਰਫੂ ਚੱਕਰ ਹੋ ਗਈ। ਜਦ ਕਿ ਸਿਹਰਿਆਂ ਨਾਲ ਸੱਜੇ ਲਾੜੇ ਵੱਲੋਂ ਪੁਲਿਸ ਥਾਣਾ ਕਲਾਨੌਰ ਜਾ ਕੇ ਲਾੜੀ ਦੀ ਭਾਲ ਦੀ ਮੰਗ ਕੀਤੀ ਹੈ l ਇਸ ਘਟਨਾ ਦੀ ਇਲਾਕੇ ਵਿਚ ਚਰਚਾ ਪਾਈ ਜਾ ਰਹੀ ਹੈ l

ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪਠਾਨਕੋਟ ਤੋਂ ਸਿਹਰੇ ਲਾ ਕੇ ਲਾੜਾ ਆਪਣੇ ਪਰਿਵਾਰ ਤੇ ਬਰਾਤ ਸਮੇਤ ਸਹੁਰੇ ਘਰ ਕਲਾਨੌਰ ਪਹੁੰਚਿਆ ਪ੍ਰੰਤੂ ਬਰਾਤ ਪਹੁੰਚਣ ਤੋਂ ਪਹਿਲਾਂ ਹੀ ਵਿਆਹ ਵਾਲੀ ਲਾੜੀ ਆਪਣੇ ਘਰੋਂ ਰਫੂ ਚੱਕਰ ਹੋ ਚੁੱਕੀ ਸੀI ਇਸ ਮੌਕੇ ਵਿਆਹ ਕਰਵਾਉਣ ਆਏ ਲਾੜੇ ਰਵੀ ਅਤੇ ਉਸ ਦੀ ਭੈਣ, ਜੀਜੇ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲਾੜੀ ਦੀ ਵੱਡੀ ਭੈਣ ਅਤੇ ਜੀਜੇ ਵੱਲੋਂ ਵਿਆਹ ਵਾਲੀ ਕੁੜੀ ਨੂੰ ਕੈਦ ਕਰ ਦਿੱਤਾ ਗਿਆ ਹੈ I ਇਸ ਮੌਕੇ ਵਿਆਹੁਣ ਆਏ ਲਾੜੇ ਅਤੇ ਪਰਿਵਾਰਕ ਜੀਆਂ ਵੱਲੋਂ ਪੁਲਿਸ ਨੂੰ ਰਿਪੋਰਟ ਦਰਜ ਕਰਵਾ ਕੇ ਮੰਗ ਕੀਤੀ ਕਿ ਮੰਗ ਕੀਤੀ ਕਿ ਵਿਆਹ ਵਾਲੀ ਲੜਕੀ ਦੀ ਭਾਲ ਕਰਕੇ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ ਅਤੇ ਲੜਕੀ ਨੂੰ ਭਜਾਉਣ ਵਾਲੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ l ਇਸ ਕੇਸ ਦੀ ਤਫ਼ਤੀਸ਼ ਕਰ ਰਹੇ ਏਐੱਸਆਈ ਬਲਬੀਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈਣ ਤੋਂ ਬਾਅਦ ਹੀ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ I

Posted By: Jagjit Singh