ਧਰਮਿੰਦਰ ਸਿੰਘ ਬਾਠ, ਫਤਹਿਗੜ੍ ਚੂੜੀਆਂ : ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਡੋਗਰ ਦੀ ਪ੍ਰਧਾਨਗੀ ਹੇਠ ਹੋਈ ਫਤਹਿਗੜ੍ ਚੂੜੀਆਂ ਗੈਸ ਹਾਊਸ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਕਿਸਾਨ ਪਹੁੰਚੇ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਵਿਖੇ ਇੱਕਠ ਹੋ ਕੇ ਸੰਘਰਸ਼ ਸ਼ੁਰੂ ਕਰਨ ਦੇ ਸੱਦੇ ਨੂੰ ਦੇਖਦੇ ਹੋਏ ਲਖੀਮਪੁਰ ਖੀਰੀ ਯੂਪੀ ਲਈ ਵੱਡਾ ਜੱਥਾ ਰਵਾਨਾ ਹੋਇਆ। ਇਸ ਸਬੰਧੀ ਹਰਦੇਵ ਸਿੰਘ ਸੰਧੂ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ, ਰਘਬੀਰ ਸਿੰਘ ਮੈਹਿਰਾਂਵਾਲਾ, ਦਿਲਬਾਗ ਸਿੰਘ ਡੋਗਰ, ਨੰਬੜਦਾਰ ਬਲਦੇਵ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਡਾਨੀ ਅੰਬਾਨੀ ਦੇ ਇਸ਼ਾਰਿਆਂ ਉਪਰ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ, ਜਿਸ ਨੂੰ ਸਹਿਨ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਲਖੀਮਪੁਰ ਖੀਰੀ ਦਾ ਮਸਲਾ ਹਲ ਨਹੀਂ ਹੁੰਦਾ, ਉਦੋਂ ਤੱਕ ਕਿਸਾਨ ਆਪਣਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬੀਰ ਸਿੰਘ ਵੀਹਲਾ, ਅਮਰਜੀਤ ਸਿੰਘ ਬੱਬੀ ਬੇਰੀਆਂਵਾਲਾ, ਨੰਬਰਦਾਰ ਬਲਦੇਵ ਸਿੰਘ ਗਿੱਲ, ਜਾਗੀਰ ਸਿੰਘ ਝੰਜੀਆਂ ਕਲਾਂ, ਕੇਵਲ ਸਿੰਘ ਅਵਾਨ, ਗੁਰਮੇਜ ਸਿੰਘ, ਨਰਿੰਦਰ ਸਿੰਘ ਕਾਹਲੋਂ, ਹਰਮਨਜੀਤ ਸਿੰਘ ਖੂਸਰ, ਹਰਜਿੰਦਰ ਸਿੰਘ ਦਾਦੂਯੋਦ, ਜਬਰਜੀਤ ਸਿੰਘ ਫੌਜੀ, ਮਨਦੀਪ ਸਿੰਘ ਫਤਿਹਗੜ੍ਹ ਚੂੜੀਟਾ, ਸੂਬੇਦਾਰ ਗੁਰਮੇਜ ਸਿੰਘ ਟਰਪਲਾ, ਬਾਬਾ ਜਗਤਾਰ ਸਿੰਘ ਰਵਾਲ ਆਦਿ ਹਾਜ਼ਰ ਸਨ।