ਆਕਾਸ਼, ਗੁਰਦਾਸਪੁਰ

ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਸਰਕਾਰੀ ਜ਼ਬਰ ਖਿਲਾਫ ਬਲਾਕ ਗੁਰਦਾਸਪੁਰ ਦੇ ਅਧਿਆਪਕਾਂ ਵੱਲੋਂ ਗੁਰੂ ਨਾਨਕ ਪਾਰਕ ਇੱਕਠੇ ਹੋ ਕੇ ਆਪਣਾ ਰੋਸ ਪ੍ਗਟ ਕਰਦੇ ਹੋਏ ਡਾਕਖਾਨਾ ਚੌਂਕ ਵਿਚ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ। ਪਟਿਆਲਾ ਵਿਖੇ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੇ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਕਰਕੇ ਜਖਮੀਂ ਕਰਨ ਅਤੇ ਝੂਠੇ ਪਰਚੇ ਦਰਜ਼ ਕਰਨ ਕਾਰਨ ਸਾਰੇ ਪੰਜਾਬ ਦੇ ਅਧਿਆਪਕਾਂ ਵਿਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜਬਰੀ ਥੋਪਿਆ 'ਪੜ੍ਹੋ ਪੰਜਾਬ ਪੜਾਓ ਪੰਜਾਬ' ਅਖੌਤੀ ਪ੍ੋਜੈਕਟ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਸਮਾਰਟ ਸਕੂਲਾਂ ਬਣਾਉਣ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ।

ਬੁਲਾਰਿਆਂ ਨੇ ਐੱਸਐੱਸਏ/ਰਮਸਾ ਅਧਿਆਪਕਾਂ ਦੀ ਤਨਖਾਹ ਘਟਾਈ ਡਾ ਮਾਮਲਾ ਸਿੱਖਿਆ ਵਲੰਟੀਅਰ ਅਤੇ ਬਾਕੀ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਮਾਮਲਾ, ਅਧਿਆਪਕਾਂ ਦੀਆਂ ਤਰੱਕੀਆਂ,1-1-2004 ਤੋਂ ਬਾਅਦ ਭਰਤੀ ਹੋਏ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਵਾਉਣਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਵਿਚੋਂ ਚਲਦਾ ਕਰਨਾ ਮੁੱਖ ਮੁੱਦੇ ਹਨ। ਇਸ ਮੌਕੇ ਅਮਰਜੀਤ ਸ਼ਾਸਤਰੀ, ਕੁਲਵੰਤ ਸਿੰਘ, ਨਰੇਸ਼ ਪਨਿਆੜ, ਅਨਿਲ ਕੁਮਾਰ, ਸੁਖਰਾਜ ਕਾਹਲੋਂ, ਲਖਬੀਰ ਸੋਹਲ, ਅਨੁਭਵ ਗੁਪਤਾ, ਕਪਿਲ ਸ਼ਰਮਾ ਆਗੂਆਂ ਨੇ ਦੱਸਿਆ ਕਿ 28 ਫਰਵਰੀ ਤੱਕ ਮੁੱਖ ਮੰਤਰੀ ਦੀ ਮੀਟਿੰਗ ਵਿਚ ਜੇ ਠੋੋਸ ਹੱਲ ਨਾ ਹੋਇਆ ਤਾਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਸਰਕਾਰ ਦੀ ਫੱਟੀ ਪੋਚਣ ਦਿੱਤੀ ਜਾਵੇਗੀ। ਇਸ ਮੌਕੇ ਸੰਦੀਪ ਸ਼ਰਮਾ, ਦਲਬੀਰ ਸੰਧੂ, ਅਸ਼ੋਕ ਸ਼ਰਮਾ, ਰਜਿੰਦਰ ਕੁਮਾਰ, ਹਰਦੀਪ ਰਾਜ, ਵਿਜੇ ਕੁਮਾਰ, ਵਰਿੰਦਰ ਮੋਹਨ, ਗੁਰਪ੍ਰੀਤ ਸਿੰਘ, ਸੰਦੀਪ ਸ਼ਰਮਾ, ਕੁਲਵੰਤ ਸਿੰਘ, ਪਰਮਿੰਦਰ ਸਿੰਘ, ਰਾਜੀਵ ਸ਼ਰਮਾ, ਗੁਰਮੀਤ ਸਿੰਘ ਨੇ 13 ਫਰਵਰੀ ਨੂੰੂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਵੱਲੋਂ ਮੋਹਾਲੀ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।