ਕੁਲਦੀਪ ਜਾਫਲਪੁਰ, ਕਾਹਨੂੰਵਾਨ

ਪੰਜਾਬ ਚ ਸਿੱਖਿਆ ਵਿਭਾਗ ਦੇ ਦਰਪੇਸ਼ ਮਸਲਿਆਂ ਨੂੰ ਲੈ ਕੇ ਪੰਜਾਬ ਦਾ ਸਮੁੱਚਾ ਅਧਿਆਪਕ ਵਰਗ ਇਨ੍ਹਾਂ ਦਿਨਾਂ ਵਿੱਚ ਸੰਘਰਸ਼ ਦੇ ਰਾਹ ਤੇ ਹੈ। ਇਸ ਸੰਘਰਸ਼ ਦੇ ਚੱਲਦਿਆਂ ਅਧਿਆਪਕ ਸੰਘਰਸ ਕਮੇਟੀ ਕਾਹਨੂੰਵਾਨ ਵੱਲੋਂ ਪੰਜਾਬ ਵਿੱਚ ਦਿੱਤੇ ਗਏ ਪ੍ੋਗਰਾਮ ਅਨੁਸਾਰ ਕਾਹਨੂੰਵਾਨ ਦੇ ਬਜ਼ਾਰਾਂ ਚ ਵਿਸਾਲ ਰੋਸ ਮਾਰਚ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ।ਇਸ ਮੌਕੇ ਅਧਿਆਪਕ ਵਰਗ ਵੱਲੋਂ ਪਹਿਲਾਂ ਸਹੀਦੀ ਪਾਰਕ ਕਾਹਨੂੰਵਾਨ ਬੱਸ ਸਟੈਂਡ ਨੇੜੇ ਇੱਕ ਵਿਸਾਲ ਇਕੱਠ ਕੀਤਾ ਗਿਆ। ਜਿਸ ਵਿੱਚ ਅਧਿਆਪਕ ਸਾਥੀਆਂ ਨੂੰ ਅਗਲੇ ਸੰਘਰਸ ਲਈ ਲਾਮਬੰਦ ਕੀਤਾ ਗਿਆ ਅਤੇ ਜਿਹੜੇ ਅਧਿਆਪਕ ਨਹੀਂ ਪਹੁੰਚੇ ਉਨ੍ਹਾਂ ਨੂੰ ਸੰਘਰਸ਼ ਵਿੱਚ ਜੁੱਟਣ ਦਾ ਸੱਦਾ ਦਿੱਤਾ। ਇਸ ਮੌਕੇ ਅਧਿਆਪਕ ਆਗੂਆਂ ਨੇ ਪਟਿਆਲਾ ਵਿੱਚ ਅਧਿਆਪਕ ਵਰਗ ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ। ਅਧਿਆਪਕਾਂ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਮੂਹ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਪੂਰੀਆਂ ਤਨਖਾਹਾਂ ਦੇਣ ਦਾ ਵਾਅਦਾ ਕੀਤਾ ਸੀ। ਪਰ ਮੁੱਖ ਮੰਤਰੀ ਨੇ ਵਾਰ ਵਾਰ ਮੀਟਿੰਗਾਂ ਦੇ ਕੇ ਵੀ ਅਧਿਆਪਕਾਂ ਦੇ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ,ਸਗੋਂ ਸਰਕਾਰ ਦੇ ਕਮਾਊ ਪੁੱਤਰ ਬਣੇ ਹੋਏ ਸਿੱਖਿਆ ਸਕੱਤਰ ਪੰਜਾਬ ਕਿ੍ਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ ਦਾ ਭੋਗ ਪਾ ਕੇ ਪ੍ਾਈਵੇਟ ਹੱਥਾਂ ਵਿੱਚ ਦੇਣ ਦਾ ਪ੍ੋਗਰਾਮ ਬਣਾ ਲਿਆ ਹੈ।ਉਸ ਨੂੰ ਪੰਜਾਬ ਸਰਕਾਰ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਪਰ ਅਧਿਆਪਕ ਵਰਗ ਮੁੱਢ ਤੋਂ ਸੰਘਰਸ ਦੇ ਰਾਹ ਤੇ ਰਿਹਾ ਹੈ। ਅਧਿਆਪਕ ਵਰਗ ਕਿ੍ਸ਼ਨ ਕੁਮਾਰ ਅਤੇ ਪੰਜਾਬ ਸਰਕਾਰ ਦੇ ਅਜਿਹੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਵੇਗਾ। ਅਧਿਆਪਕ ਆਗੂਆਂ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਅਧਿਆਪਕਾਂ ਦੀਆਂ ਤਨਖਾਹਾਂ ਰੈਗੂਲਰ ਅਧਿਆਪਕਾਂ ਬਰਾਬਰ ਕਰਨੀਆਂ, ਪੜ੍ਹੋ ਪੰਜਾਬ ਅਤੇ ਪੜ੍ਹਾਓ ਪੰਜਾਬ ਨੂੰ ਖਤਮ ਕਰਨਾ,ਅਧਿਅਪਕਾਂ ਨੂੰ ਵਿਭਾਗ ਦੇ ਬੇਲੋੜੇ ਮਾਨਸਿਕ ਸੰਤਾਪ ਤੋਂ ਬਾਹਰ ਕੱਢਣ ਅਤੇ ਕਿ੍ਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ ਤੋਂ ਲਾਂਭੇ ਕਰਨ ਵਰਗੀਆਂ ਮੁੱਖ ਮੰਗਾਂ ਹਨ। ਇਸ ਤੋਂ ਬਾਅਦ ਅਧਿਆਪਕਾਂ ਨੇ ਬਾਜਾਰ ਵਿੱਚ ਰੋਸ ਮਾਰਚ ਕਰਦੇ ਹੋਏ ਕਾਹਨੂੰਵਾਨ ਹਸਪਤਾਲ ਚੌਕ ਚੱਕ ਸਰੀਫ ਮੋੜ ਨੇੜੇ ਵਿਸ਼ਾਲ ਧਰਨਾ ਦਿੱਤਾ। ਵਿਖਾਵਾ ਕਾਰੀਆਂ ਨੇ ਸਰਕਾਰ ਅਤੇ ਕਿ੍ਸ਼ਨ ਕੁਮਾਰ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਮੁਜਾਹਰੇ ਅਤੇ ਸੰਘਰਸ਼ ਵਿੱਚ ਮਹਿਲਾ ਅਧਿਆਪਕਾਂ ਦੀ ਗਿਣਤੀ ਵੀ ਵੱਡੇ ਪੱਧਰ ਤੇ ਸੀ ਜੋ ਕਿ ਆਪਣੇ ਛੋਟੇ ਛੋਟੇ ਬੱਚੇ ਲੈ ਕੇ ਧਰਨੇ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਅਧਿਆਪਕਾਂ ਆਗੂ ਲਖਵਿੰਦਰ ਸਿੰਘ ਸੇਖੋਂ ਲਵਪ੍ਰੀਤ ਸਿੰਘ ਰੋੜਾਂਵਾਲੀ ਦਲਜੀਤ ਸਿੰਘ ਧੰਦਲ, ਉੱਤਮ ਸਿੰਘ ਮਿਨਹਾਸ,ਮਲਕੀਤ ਸਿੰਘ ਕਾਹਨੂੰਵਾਨ, ਹਰਜੀਤ ਸਿੰਘ ਕਾਹਨੂੰਵਾਨ ਨਿਸਾਨ ਸਿੰਘ ਸੇਖਵਾਂ ਨਰਿੰਦਰ ਸਿੰਘ ਕੁਲਵਿੰਦਰ ਸਿੰਘ ਜੀਵਨ ਜੋਤੀ,ਗੁਰਪ੍ਰੀਤ ਸਿੰਘ ਅਧਿਆਪਕਾ ਬਲਜੀਤ ਕੌਰ ਇਕਬਾਲ ਸਿੰਘ ਸਿਮਰਨਜੀਤ ਸਿੰਘ ਚਮਕੌਰ ਸਿੰਘ ਕੋਹਾੜ,ਪੂਨਮਜੋਤ ਕੌਰ ਰਚਨਾ ਰਮਿੰਦਰ ਕੌਰ ਬਲਜਿੰਦਰ ਕੌਰ ਸੀਮਾ ਬਲਜੀਤ ਕੌਰ ਸੈਣੀ ਸਿੰਮੀ ਬਾਲਾ ਬਰਜਿੰਦਰ ਸਿੰਘ ਹਰਨਾਮ ਸਿੰਘ ਅਨਿਲ ਕਟੋਚ, ਵਿਕਾਸ, ਵਿਜੈ ਕੁਮਾਰ ਪ੍ਭਜੀਤ ਸਿੰਘ ਤੁਗਲਵਾਲ, ਜਸਵਿੰਦਰ ਸਿੰਘ ਜਾਗੋਵਾਲ, ਰਜਿੰਦਰਜੀਤ ਸਿੰਘ ਅਤੇ ਕੁਲਬੀਰ ਸਿੰਘ ਆਦਿ ਵੀ ਹਾਜ਼ਰ ਸਨ।