ਰਾਕੇਸ਼ ਜੀਵਨ, ਚੱਕ ਦੌਰਾਂਗਲਾ

ਗੁਰਦਾਸਪੁਰ ਜ਼ਿਲ੍ਹੇ 'ਚ ਕੀਤੇ ਸਨਮਾਨ ਸਮਾਰੋਹ 'ਚ ਬਲਾਕ ਦੌਰਾਂਗਲਾ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਚੱਕਰਾਜਾ ਦੇ ਅਧਿਆਪਕ ਬਲਵਿੰਦਰ ਸਿੰਘ ਨੂੰ 100 ਫ਼ੀਸਦੀ ਸਕੂਲ ਦੇ ਨਤੀਜੇ ਦੇਣ ਅਤੇ ਸੈਲਫ ਮੇਡ ਸਕੂਲ ਬਣਾਉਂਣ 'ਤੇ ਪੰਜਾਬ ਸਕੂਲ ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਸ਼ੰਸਾ ਪੱਤਰ ਮਿਲਣ 'ਤੇ ਅਧਿਆਪਕ ਬਲਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਸਕੂਲ ਨੂੰ ਪ੍ਰਸ਼ੰਸਾ ਪੱਤਰ ਮਿਲਣ ਪਿੱਛੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਮੱਤਰੀ ਅਤੇ ਸੁਲੱਖਣ ਸਿੰਘ ਸੈਣੀ ਜ਼ਿਲ੍ਹਾ ਕੋ-ਆਰਡੀਨੇਟਰ ਸਮਾਰਟ ਸਕੂਲ ਦੀ ਯੋਗ ਅਗਵਾਈ ਅਤੇ ਪ੍ਰਰੇਰਨਾ ਨਾਲ ਹੀ ਮਿਲਿਆ ਹੈ। ਇਸ ਸਮੇਂ ਅਧਿਆਪਕ ਬਲਵਿੰਦਰ ਸਿੰਘ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰੀ ਪ੍ਰਰਾਇਮਰੀ ਚੱਕਰਾਜਾ ਤੋਂ ਇਲਾਵਾ ਸਰਕਾਰੀ ਪ੍ਰਰਾਇਮਰੀ ਸਕੂਲ ਸੁਲਤਾਨੀ ਦੇ ਅਧਿਆਪਕ ਸਤਨਾਮ ਸਿੰਘ, ਅਧਿਆਪਕ ਗੁਰਮੀਤ ਕੌਰ, ਸਰਕਾਰੀ ਪ੍ਰਰਾਇਮਰੀ ਸਕੂਲ ਬਾਉਪੁਰ ਜੱਟਾਂ ਦੇ ਅਧਿਆਪਕ ਸੁਕਲ ਕੁਮਾਰ, ਅਧਿਆਪਕ ਰੀਟਾ ਕੁਮਾਰ, ਬਾਲਾ ਪਿੰਡੀ ਦੇ ਅਧਿਆਪਕ ਜੋਤ ਪ੍ਰਕਾਸ਼ ਸਿੰਘ ਨੂੰ ਵੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਪ੍ਰਸ਼ੰਸਾ ਪੱਤਰ ਦੇਣ 'ਤੇ ਅਧਿਆਪਕ ਬਲਵਿੰਦਰ ਸਿੰਘ ਨੇ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ।