ਗੁਰਦਾਸਪੁਰ : ਭਾਜਪਾ Lok Sabha Election 2019 'ਚ ਗੁਰਦਾਸਪੁਰ ਸੀਟ ਤੋਂ ਜਿੱਤ ਦਰਜ ਕਰ ਕੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਬਾਲੀਵੁੱਡ ਸਟਾਰ ਸੰਨੀ ਦਿਓਲ ਕਾਫੀ ਖੁਸ਼ ਹਨ। ਜਿੱਤਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਹ ਜਨਤਾ ਵਿਚਕਾਰ 'ਗ਼ਦਰ' ਵਾਲੇ ਸਟਾਈਲ 'ਚ ਲੋਕਾਂ ਵਿਚਕਾਰ ਪਹੁੰਚੇ। ਉਨ੍ਹਾਂ ਸ਼ੁੱਕਰਵਾਰ ਨੂੰ ਟੱਰਕ ਦੀ ਛੱਤ 'ਤੇ ਬੈਠ ਕੇ ਜੇਤੂ ਰੋਡ ਸ਼ੋਅ ਕੱਢਿਆ। ਲੋਕਾਂ ਦੇ ਸ਼ਾਨਦਾਰ ਸਵਾਗਤ ਅਤੇ ਜਿੱਤ ਨਾਲ ਗਦਗਦ ਸੰਨੀ ਦਿਓਲ ਨੇ ਕਿਹਾ ਕਿ ਜਨਤਾ ਦੇ ਪਿਆਰ ਨਾਲ ਢਾਈ ਕਿੱਲੋ ਦਾ ਹੱਥ ਹੋਰ ਭਾਰੀ ਹੋ ਗਿਆ ਹੈ।

ਸ਼ੁੱਕਰਵਾਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ 'ਚ ਪੈਂਦੇ ਪਠਾਨਕੋਟ 'ਚ ਸੰਨੀ ਦਿਓਲ ਟ੍ਰੇਨ ਜੇਤੂ ਮਾਰਚ ਕੱਢਿਆ। ਇਸ ਵਿਚ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਵੱਡੀ ਗਿਣਤੀ 'ਚ ਪਾਰਟੀ ਵਰਕਰ ਸ਼ਾਮਲ ਹੋਏ। ਸੰਨੀ ਜੇਤੂ ਮਾਰਚ 'ਚ ਟੱਰਕ 'ਤੇ ਬੈਠੇ ਹੋਏ ਸਨ ਤੇ ਲੋਕਾਂ ਦਾ ਪਿਆਰ ਸਵੀਕਾਰ ਕਰ ਰਹੇ ਸਨ।

ਲੋਕਾਂ ਨੇ ਸੰਨੀ ਦਿਓਲ ਦਾ ਥਾਂ-ਥਾਂ ਸਵਾਗਤ ਕੀਤਾ। ਸੰਨੀ ਨੇ ਕਿਹਾ, ਬਹੁਤ ਖੁਸ਼ ਹਾਂ। ਜਨਤਾ ਦੇ ਪਿਆਰ ਤੇ ਸਮਰਥਨ ਲਈ ਬੇਹੱਦ ਸ਼ੁਕਰੀਆ। ਜਨਤਾ ਨੇ ਢਾਈ ਕਿੱਲੋ ਦੇ ਹੱਥ ਨੂੰ ਹੋਰ ਭਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਲਈ ਖ਼ੁਸ਼ ਹਾਂ।

ਉਨ੍ਹਾਂ ਕਿਹਾ, 'ਜੋ ਮੇਰੇ ਨਾਲ ਹਨ ਉਨ੍ਹਾਂ ਦਾ ਧੰਨਵਾਦ ਤੇ ਜੋ ਨਹੀਂ ਜੁੜੇ, ਉਨ੍ਹਾਂ ਨੂੰ ਮੈਂ ਕੰਮ ਰਾਹੀਂ ਜੋੜਾਗਾਂ। ਗੁਰਦਾਸਪੁਰ ਵਾਸੀਆਂ ਨੇ ਮੇਰੇ 'ਤੇ ਜੋ ਭਰੋਸਾ ਦਿਖਾਇਆ ਹੈ, ਮੈਂ ਉਸ ਨੂੰ ਕਦੇ ਟੁੱਟਣ ਨਹੀਂ ਦਵਾਂਗਾ। ਹਲਕੇ ਦੇ ਵਿਕਾਸ ਲਈ ਇਕ ਟੀਮ ਨੂੰ ਨਾਲ ਲੈ ਕੇ ਐਸਟੀਮੇਟ 'ਤੇ ਪਲਾਨ ਤਿਆਰ ਕੀਤਾ ਜਾਵੇਗਾ। ਦੇਸ਼ 'ਚ ਮੋਦੀ ਲਹਿਰ ਨਾਲ ਮੈਂ ਬਹੁਤ ਖ਼ੁਸ਼ ਹਾਂ। ਉਨ੍ਹਾਂ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਬਹੁਤ ਜ਼ਰੂਰੀ ਸੀ। ਮੈਂ ਜਿਸ ਕੰਮ ਨਾਲ ਜੁੜਿਆ ਹਾਂ, ਉਸ ਨੂੰ ਪੂਰਾ ਕਰ ਕੇ ਹੀ ਛੱਡਦਾਂ...। ਗ਼ਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗਾ। ਜਨਤਾ ਦੇ ਪਿਆਰ ਨੇ ਮੇਰੇ ਢਾਈ ਕਿੱਲੋ ਦੇ ਹੱਥ ਨੂੰ ਹੋਰ ਵੀ ਭਾਰੀ ਕਰ ਦਿੱਤਾ ਹੈ।'

Posted By: Amita Verma