ਗੁਰਦਾਸਪੁਰ : ਫਿਲਮੀ ਪਰਦੇ ਤੋਂ ਸਿਆਸਤ 'ਚ ਉਤਰੇ ਸੰਨੀ ਦਿਓਲ ਆਉਂਦਿਆਂ ਹੀ ਘੇਰੇ 'ਚ ਫਸ ਗਏ ਹਨ।ਗੁਰਦਾਸਪੁਰ ਸੀਟ ਤੋਂ ਲੋਕ ਸਭਾ ਚੋਣਾਂ 'ਚ ਜਿੱਤੇ ਸੰਨੀ ਦਿਓਲ ਨੂੰ ਚੋਣ ਖਰਚ ਦੀ ਹੱਦ ਪਾਰ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਚੋਣਾਂ 'ਚ ਤੈਅ 70 ਲੱਖ ਰੁਪਏ ਦੀ ਹੱਦ ਤੋਂ ਜ਼ਿਆਦਾ ਰਾਸ਼ੀ ਖਰਚ ਕੀਤੀ ਸੀ। ਚੋਣ ਕਮਿਸ਼ਨ ਨੇ ਉਨ੍ਹਾਂ ਚੋਣਾਂ ਦਾ ਖਰਚ ਦਾ ਵਿਸਥਾਰ ਵੇਰਵਾ ਦੇਣ ਨਾਲ ਖਰਚ ਹੱਦ ਪਾਰ ਕਰਨ 'ਤੇ ਜਵਾਬ ਤਲਬ ਕੀਤਾ ਹੈ।

ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਲੋਕ ਸਭਾ ਚੋਣਾਂ ਤੋਂ ਆਪਣੇ ਖਰਚ ਨਾਲ ਸਬੰਧਿਤ ਜਾਣਕਾਰੀ ਨਾ ਦੇਣ 'ਤੇ ਚੋਣ ਕਮਿਸ਼ਨ ਦੇ ਨੋਟਿਸ ਬਾਵਜੂਦ ਵਿਸਥਾਰ ਬਿਊਰਾ ਨਹੀਂ ਦਿੱਤਾ ਹੈ। ਉਨ੍ਹਾਂ ਦਾ ਚੋਣ ਖਰਚ 70 ਲੱਖ ਰੁਪਏ ਦੀ ਵੈਧਾਨਿਕ ਹੱਦ ਤੋਂ ਜ਼ਿਆਦਾ ਸੀ। ਗੁਰਦਾਸਪੁਰ ਜ਼ਿਲ੍ਹਾ ਚੋਣ ਅਧਿਕਾਰੀ ਵਿਪੁਲ ਉਜਵਲ ਨੇ ਸੰਨੀ ਦਿਓਲ ਨੂੰ ਆਪਣੇ ਖਰਚ ਦਾ ਬਿਓਰਾ ਦੇਣ ਲਈ ਨੋਟਿਸ ਜਾਰੀ ਕੀਤਾ ਸੀ।

ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ 82,459 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸੂਤਰਾਂ ਮੁਤਾਬਿਕ ਸੰਨੀ ਦਿਓਲ ਦਾ ਚੋਣ ਖਰਚਾ ਕਰੀਬ 86 ਲੱਖ ਰੁਪਏ ਪਾਇਆ ਗਿਆ ਹੈ। ਉਨ੍ਹਾਂ ਬਿਓਰਾ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਬੁੱਧਵਾਰ ਨੂੰ ਜਾਣਕਾਰੀ ਦੇਣ ਦਾ ਅੰਤਿਮ ਦਿਨ ਸੀ ਪਰ ਸੰਨੀ ਦਿਓਲ ਨੇ ਕੋਈ ਜਾਣਕਾਰੀ ਉਪਲਬਧ ਨਹੀਂ ਕਰਵਾਈ। ਉਜਵਲ ਨੇ ਕਿਹਾ ਕਿ ਅਜੇ ਅਸੀਂ ਇੰਤਜ਼ਾਰ ਕਰ ਰਹੇ ਹਂ । ਜੇ ਜਾਣਕਾਰੀ ਨਹੀਂ ਦਿੱਤੀ ਗਈ, ਤਾਂ ਦੇਖਿਆ ਜਾਵੇਗਾ ਕਿ ਕੀ ਕਾਰਵਾਈ ਕਰਨੀ ਚਾਹੀਦੀ ਹੈ।

Posted By: Amita Verma