ਆਕਾਸ਼, ਗੁਰਦਾਸਪੁਰ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਆਪਣੇ ਹਲਕੇ ਗੁਰਦਾਸਪੁਰ 'ਚ ਸਿਹਤ ਸਹੂਲਤਾਂ 'ਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਉਨਾਂ੍ਹ ਦੁਆਰਾ ਆਪਣੇ ਲੋਕ ਸਭਾ ਹਲਕਾ ਗੁਰਦਾਸਪੁਰ 'ਚ 25 ਆਕਸੀਜਨ ਕੰਸਨਟ੍ਰੇਟਰ ਦਿੱਤੇ ਜਾ ਰਹੇ ਹਨ।

ਇਸੇ ਕੜੀ ਤਹਿਤ ਅੱਜ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਗੁਰਦਾਸਪੁਰ ਨੂੰ 4 ਆਕਸੀਜਨ ਕੰਸਨਟ੍ਰੇਟਰ ਦਿਤੇ ਗਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਸੰਸਦ ਮੈਂਬਰ ਦੇ ਸਹਾਇਕ ਪੰਕਜ ਜੋਸ਼ੀ ਦੀ ਮੌਜੂਦਗੀ 'ਚ ਐੱਸਐੱਮਓ ਗੁਰਦਾਸਪੁਰ ਡਾ. ਚੇਤਨਾ ਨੂੰ ਇਹ ਚਾਰ ਆਕਸੀਜਨ ਕੰਸਨਟ੍ਰੇਟਰ ਸੋਂਪੇ ।

ਇਸ ਮੌਕੇ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਪਹਿਲਾਂ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਲਾਈਫ ਸਪੋਰਟ ਸਿਸਟਮ ਨਾਲ ਲੈਸ ਐਂਬੂਲੈਂਸਾਂ, ਪੀਪੀਈ ਕਿੱਟਾਂ, ਬੈੱਡਸ਼ੀਟਾਂ ਤੇ ਮਾਸਕ ਦਿੱਤੇ ਗਏ ਸਨ।

ਪਰਮਿੰਦਰ ਸਿੰਘ ਗਿੱਲ ਨੇ ਸੰਸਦ ਮੈਂਬਰ ਸੰਨੀ ਦਿਓਲ ਦਾ ਗੁਰਦਾਸਪੁਰ ਨੂੰ ਆਕਸੀਜਨ ਕੰਸਂਟਰੇਟਰ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਧੀਰ ਮਹਾਜਨ, ਜ਼ਿਲ੍ਹਾ ਖਜ਼ਾਨਚੀ ਜਸਬੀਰ ਸਿੰਘ, ਮੰਡਲ ਪ੍ਰਧਾਨ ਅਤੁਲ ਮਹਾਜਨ, ਜ਼ਲਿ੍ਹਾ ਸੋਸ਼ਲ ਮੀਡੀਆ ਕਮ ਇੰਚਾਰਜ ਉਮੇਸ਼ਵਰ ਮਹਾਜਨ, ਵਿਕਰਮਜੀਤ ਸਿੰਘ ਆਦਿ ਭਾਜਪਾ ਵਰਕਰ ਹਾਜ਼ਰ ਸਨ।