ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ : ਅੱਜ ਸੁਖਮਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਾਕਾਂਵਾਲੀ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਗੀਤ, ਸਕਿੱਟਾਂ, ਚੁਟਕਲੇ, ਗਿੱਧਾ ਤੇ ਭੰਗੜਾ ਪਾ ਕੇ ਖੂਬ ਰੰਗ ਬੰਨਿ੍ਹਆ। ਇਸ ਤੋਂ ਪਹਿਲਾਂ ਸਕੂਲ ਦੀ ਪਿ੍ਰੰ. ਪ੍ਰਭਜੀਤ ਨੇ ਬੱਚਿਆਂ ਨੂੰ ਦੱਸਿਆ ਕਿ ਪੁਰਾਤਨ ਸਮਿਆਂ ਵਿੱਚ ਕਿਵੇਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਦੇ ਮਹੀਨੇ ਦੇ ਹਰ ਐਤਵਾਰ ਨੂੰ ਲੜਕੀਆਂ, ਅੌਰਤਾਂ ਤੇ ਬਜੁਰਗ ਅੌਰਤਾਂ ਵੀ ਇਸ ਦਿਨ ਨੂੰ ਬੜੇ ਚਾਵਾਂ ਨਾਲ ਮਨਾਉਂਦੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਭਾਵ ਹੈ ਕਿ ਕਿਵੇਂ ਅਸੀ ਆਪਣੇ ਸਭਿਆਚਾਰ ਨੂੰ ਜੀਵਤ ਰੱਖ ਸਕਦੇ ਹਾਂ। ਇਸ ਸਮੇਂ ਸਵਿੰਦਰ ਸਿੰਘ ਐੱਮਡੀ, ਮੈਡਮ ਸੁਰਿੰਦਰ, ਅਨੀਤਾ, ਸੁਖਦੀਪ, ਰਾਜਬੀਰ, ਪਲਵੀ, ਰੇਖਾ, ਨਵਜੋਤ, ਪਰਵੀਨ, ਪਰਮਜੀਤ, ਮਨਪ੍ਰਰੀਤ, ਜੁਗਰਾਜ ਸਿੰਘ ਆਦਿ ਹਾਜ਼ਰ ਸਨ।