ਤਾਰਿਕ ਅਹਿਮਦ, ਕਾਦੀਆਂ

ਬੀਤੇ ਲੰਮੇ ਸਮੇਂ ਤੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਕੇਸ਼ ਵਰਮਾ ਵੱਲੋਂ ਅਧਿਆਪਕ ਦੇ ਨਾਲ ਨਾਲ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਦੀ ਮੁਹਿੰਮ ਵੀ ਛੇੜੀ ਗਈ ਹੈ। ਇਸੇ ਲੜੀ ਦੇ ਅਧੀਨ ਜਿੱਥੇ ਮੁਕੇਸ਼ ਵਰਮਾ ਵੱਲੋਂ ਬੀਤੇ ਦਿਨ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਅਤੇ ਏਵੀਐੱਮ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਚ ਐਂਟੀ ਡਰੱਗਜ਼ ਅਵੇਅਰਨੈਂਸ ਸੈਮੀਨਾਰ ਕਰਵਾਇਆ ਗਿਆ ਸੀ। ਉੱਥੇ ਇਨਾਂ੍ਹ ਦਿਨਾਂ ਵਿੱਚ ਖੇਡ ਦੇ ਮੈਦਾਨ ਵਿੱਚ ਖੇਡਣ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪੇ੍ਰਿਤ ਕਰਦੇ ਨਜ਼ਰ ਆ ਰਹੇ ਹਨ। ਬੀਤੇ ਦਿਨ ਦੇਰ ਸ਼ਾਮ ਨੂੰ ਸਥਾਨਕ ਐੱਸਡੀ ਕਾਲਜ ਦੇ ਮੈਦਾਨ ਵਿੱਚ ਕੌਮੀ ਪੱਧਰ 'ਤੇ ਆਪਣਾ ਨਾਂ ਚਮਕਾ ਚੁੱਕੇ 82 ਸਾਲਾ ਮਾਸਟਰ ਗੁਰਨਾਮ ਸਿੰਘ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਇੱਥੇ ਖੇਡਾਂ ਦੇ ਟਿਪਸ ਦੱਸੇ ਗਏ। ਉੱਥੇ ਮੁਕੇਸ਼ ਵਰਮਾ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਪੇ੍ਰਿਤ ਕੀਤਾ ਗਿਆ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨਸ਼ਾ ਸਮਾਜ ਦੇ ਲਈ ਇਕ ਕੋਹੜ ਦੇ ਵਾਂਗ ਹੈ। ਇਸ ਤੋਂ ਆਪ ਵੀ ਦੂਰ ਰਹੋ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਦੇ ਮਾੜੇ ਅਸਰਾਂ ਬਾਰੇ ਜਾਗਰੂਕ ਕਰਦੇ ਰਹੋ। ਉਨਾਂ੍ਹ ਕਿਹਾ ਕਿ ਇਸ ਕੋਹੜ ਨੂੰ ਸਮਾਜ ਵਿੱਚੋਂ ਜੜ੍ਹੋਂ ਪੁੱਟ ਦੇਣਾ ਚਾਹੀਦਾ ਹੈ। ਹਰੇਕ ਵਿਅਕਤੀ ਦੇ ਲਈ ਇਹ ਮਦਦਗਾਰ ਸਿੱਧ ਹੋਵੇਗਾ। ਭਾਰਤ ਸਰਕਾਰ ਵੱਲੋਂ ਇਨਾਂ੍ਹ ਨਸ਼ਿਆਂ ਜਿਹੇ ਖ਼ਤਰੇ ਦਾ ਸਾਹਮਣਾ ਕਰਨ ਦੇ ਲਈ ਕੌਮੀ ਪੱਧਰ 'ਤੇ ਤਿਆਰੀ ਕੀਤੀ ਗਈ ਹੈ, ਜਿਸ ਵਿੱਚ ਕਾਨੂੰਨ ਅਤੇ ਇਨਸਾਫ਼ ਪ੍ਰਣਾਲੀ ਵਿੱਚ ਵੀ ਅਨੇਕਾਂ ਬਦਲਾਅ ਲਿਆਏ ਜਾ ਰਹੇ ਹਨ। ਇਸ ਖਤਰੇ ਨੂੰ ਦਬਾਉਣ ਦੇ ਲਈ 1985 ਦੇ ਨਾਰਕੋਟਿਕ ਡਰੱਗ ਅਤੇ ਸਾਈਕੋਟਰੋਪਿਕ ਸਬਸਟਾਂਸਜ਼ ਐਕਟ ਦੇ ਲਈ ਸਖਤ ਕਾਨੂੰਨ ਬਣਾਏ ਗਏ ਹਨ। ਨਸ਼ੇ ਨਾਲ ਸਬੰਧਤ ਅਪਰਾਧੀ ਨੂੰ ਘੱਟ ਤੋਂ ਘੱਟ ਦੱਸ ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਜਿਸ ਨੂੰ ਵੀਹ ਸਾਲ ਤੱਕ ਵਧਾਇਆ ਜਾ ਸਕਦਾ ਹੈ। ਦੋ ਲੱਖ ਰੁਪਏ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨਾਂ੍ਹ ਦੱਸਿਆ ਕਿ ਭਾਰਤ ਵਿਚ ਅਡੋਲਸੇਂਟ ਪੀਰੀਅਡ ਵਿਚ 50 ਫ਼ੀਸਦ ਨੌਵੀਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀ ਘੱਟੋ ਘੱਟ ਇਕ ਤਰਾਂ੍ਹ ਦਾ ਨਸ਼ਾ ਕਰਕੇ ਨਸ਼ੇ ਦੇ ਸਮੁੰਦਰ ਵਿੱਚ ਕਦਮ ਰੱਖ ਲੈਂਦੇ ਹਨ, ਪਰ ਖੇਤਰੀ ਤੌਰ 'ਤੇ ਇਸ ਦੀ ਗਿਣਤੀ ਵੱਖ ਹੈ। ਏਡਜ਼ ਹੈਪਾਟਾਈਟਸ ਬੀ ਅਤੇ ਸੀ ਟਿਊਬਰਕੂਲੋਸਿਸ ਜਿਹੀ ਬਿਮਾਰੀਆਂ ਨਸ਼ੇ ਦੇ ਕਾਰਨ ਹੀ ਪਨਪਦੀਆਂ ਹਨ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਵੀ ਫਿੱਟ ਹੋ ਸਕਦੇ ਹਨ। ਜੇਕਰ ਉਹ ਮੈਦਾਨ ਦੇ ਨਾਲ ਜੁੜੇ ਰਹੇ। ਇਸ ਮੌਕੇ 'ਤੇ ਉਨਾਂ੍ਹ ਦੇ ਨਾਲ ਜਸਬੀਰ ਸਿੰਘ ਸਮਰਾ ਪਵਨ ਕੁਮਾਰ ਭਾਰਦਵਾਜ ਵੀ ਮੌਜੂਦ ਸੀ।