ਸੁੱਚਾ ਸਿੰਘ, ਅਲੀਵਾਲ : ਬੀਤੇ ਦਿਨੀਂ ਪਿੰਡ ਬੁਲੋਵਾਲ ਦੀ ਪੰਚਾਇਤ ਨੇ ਸਰਪੰਚ ਹਰਦੀਪ ਸਿੰਘ ਬਾਠ ਦੀ ਅਗਵਾਈ ਹੇਠ ਸਰਕਾਰੀ ਪ੍ਰਰਾਇਮਰੀ ਸਕੂਲ ਬੁਲੋਵਾਲ ਵਿਖੇ ਵਿਦਿਆਰਥੀਆਂ ਦੇ ਖੇਡਣ ਲਈ ਝੂਲੇ ਲਗਵਾਏ ਤੇ ਹੋਰ ਸਾਮਾਨ ਵੀ ਮੁਹੱਈਆ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਬਾਠ ਨੇ ਦੱਸਿਆ ਕਿ ਪਿੰਡ 'ਚ ਵਿਕਾਸ ਉਦੋਂ ਹੀ ਸੰਭਵ ਹੈ ਜੇਕਰ ਸਕੂਲ ਵਿਚ ਪੜ੍ਹਦੇ ਬੱਚਿਆਂ ਵਿਦਿਆਰਥੀਆਂ ਦੀ ਮਾਨਸਿਕ ਅਤੇ ਸ਼ਰੀਰਕ ਵਿਕਾਸ ਹੋਵੇ। ਉਨ੍ਹਾਂ ਸਕੂਲ ਨੂੰ ਝੂਲੇ ਅਤੇ ਹੋਰ ਸਮੱਗਰੀ ਇਸ ਕਰਕੇ ਪ੍ਰਦਾਨ ਕੀਤੀ ਹੈ ਕਿ ਬੱਚਿਆਂ ਦੀ ਸਕੂਲ ਆਉਣ ਵਿਚ ਰੁਚੀ ਵੱਧ ਤੇ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲ ਵਿਚ ਦਾਖਲ ਹੋਣ। ਸਕੂਲ ਵਿਚ ਮਿਟੀ ਪਾ ਕੇ ਜਗ੍ਹਾ ਪੱਧਰੀ ਕਰਕੇ ਬੱਚਿਆਂ ਦੇ ਖੇਡਣ ਲਈ ਗਰਾਉਂਡ ਬਣਵਾਏਗੀ ਜਿਸ ਨਾਲ ਬੱਚੇ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣਗੇ ਜਿਸ ਨਾਲ ਸ਼ਰੀਰ ਤੰਦਰੁਸਤ ਰਹੇਗਾ। ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਦੇ ਸ਼ਰੀਰਕ ਵਿਕਾਸ ਦੇ ਨਾਲ ਨਾਲ ਅਸੀਂ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਵੀ ਵਿਚਾਰ ਕਰ ਰਹੇ ਹਨ ਅਤੇ ਜਲਦੀ ਹੀ ਸਕੂਲ ਦੇ ਸਟਾਫ ਨਾਲ ਮੀਟਿੰਗ ਰੱਖਣਗੇ ਅਤੇ ਬੱਚਿਆਂ ਦੀ ਪੜ੍ਹਾਈ ਬਾਰੇ ਜਾਣਕਾਰੀ ਹਾਸਲ ਕਰਨਗੇ। ਜੇਕਰ ਪੜ੍ਹਾਈ ਦੇ ਸੁਧਾਰ ਲਈ ਕੋਈ ਲੋਕਲ ਅਧਿਆਪਕ ਰੱਖਣਾ ਪਿਆ ਤਾ ਉਹ ਪ੍ਰਰਾਇਮਰੀ ਸਕੂਲ ਦੇ ਡੀਓ ਕੋਲ ਮਨਜ਼ੂਰੀ ਲੈ ਕੇ ਪ੍ਰਰਾਈਵੇਟ ਅਧਿਆਪਕ ਰੱਖ ਲਵਾਂਗੇ।