ਲਖਬੀਰ ਖੁੰਡਾ,ਧਾਰੀਵਾਲ : ਪਿਛਲੇ ਦਿਨੀਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਵਿਖ਼ੇ ਟ੍ਰੈਫਿਕ ਨਿਯਮਾਂ ਸਬੰਧੀ ਹਫ਼ਤਾ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਕਵਿਤਾ ਅਤੇ ਨਾਟਕੀ ਰੂਪ ਵਿੱਚ ਬਾਕੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ। ਪੂਰਾ ਹਫ਼ਤਾ ਸਕੂਲ 'ਚ ਹਰ ਰੋਜ਼ ਵਿਦਿਆਰਥੀਆਂ ਨੂੰ ਅਲੱਗ-ਅਲੱਗ ਟੈ੍ਫਿਕ ਨਿਯਮਾਂ ਦੀ ਪਾਲਣਾ ਤੇ ਚਿੰਨ੍ਹਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।

ਪਿ੍ਰੰਸੀਪਲ ਡਾ: ਰਵਨੀਤ ਕੌਰ ਨੇ ਬੱਚਿਆਂ ਨੂੰ ਟੈ੍ਫਿਕ ਨਿਯਮਾਂ ਦੇ ਨਾਲ-ਨਾਲ ਸੜਕ 'ਤੇ ਚੱਲਣਾ, ਐਂਬੂਲੈਂਸ ਨੂੰ ਪਹਿਲਾਂ ਰਸਤਾ ਦੇਣਾ, ਸੀਟ ਬੈਲਟ ਅਤੇ ਹੈਲਮਟ ਦੀ ਵਰਤੋਂ ਕਰਨਾ, ਡਰਾਈਵਿੰਗ ਟਾਈਮ ਮੋਬਾਈਲ ਦੀ ਵਰਤੋਂ ਨਹੀਂ ਕਰਨੀ, ਤੇਜ਼ ਰਫ਼ਤਾਰ ਤੇ ਡਰਾਈਵਿੰਗ ਸਮੇਂ ਕਾਹਲੀ ਨਾ ਕਰਨ ਆਦਿ ਬਾਰੇ ਬੱਚਿਆਂ ਨੂੰ ਦੱਸਿਆ ਗਿਆ ਅਤੇ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਹੀ ਐਕਸੀਡੈਂਟ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਤੇਜ਼ ਗਤੀ ਲਾਈਨ, ਮੱਧਮ ਗਤੀ ਲਾਈਨ ਤੇ ਹੌਲੀ ਚੱਲਣ ਵਾਲੀ ਲਾਈਨ ਬਾਰੇ ਵੀ ਵਿਸਸ਼ੇਸ ਤੌਰ 'ਤੇ ਦੱਸਿਆ ਗਿਆ । ਬੱਚਿਆਂ ਨੂੰ ਟੈ੍ਫਿਕ ਲਾਈਟ ਲਾਲ, ਹਰੀ ਤੇ ਪੀਲੀ ਬੱਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸੜਕ 'ਤੇ ਚੱਲਣ ਵਾਲੀਆਂ ਗੱਡੀਆਂ ਓਵਰਲੋਡ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਰੇਲਵੇ ਕਰਾਸਿੰਗ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਰੇਲਵੇ ਫਾਟਕ ਦੇ ਹੇਠੋਂ ਨਹੀਂ ਲੰਘਣਾ ਚਾਹੀਦਾ। ਇਸ ਮੌਕੇ ਵਿਦਿਆਰਥੀਆਂ ਦੇ ਨਾਲ-ਨਾਲ ਸਮੂਹ ਸਟਾਫ਼ ਵੀ ਹਾਜ਼ਰ ਸੀ।